ਫਰਿੱਜ 'ਚ ਉਬਲੇ ਆਲੂ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ


2024/02/16 19:42:34 IST

ਸਰੀਰ ਨੂੰ ਨੁਕਸਾਨ

    ਤੁਸੀਂ ਫਰਿੱਜ ਚ ਉਬਲੇ ਆਲੂ ਸਟੋਰ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਉਬਲੇ ਹੋਏ ਆਲੂਆਂ ਨੂੰ ਫਰਿੱਜ ਚ ਸਟੋਰ ਕਰਨ ਅਤੇ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

ਵਿਗੜ ਜਾਂਦਾ ਸਵਾਦ 

    ਜੇਕਰ ਤੁਸੀਂ ਉਬਲੇ ਹੋਏ ਆਲੂਆਂ ਨੂੰ ਫਰਿੱਜ ਚ ਰੱਖਦੇ ਹੋ ਤਾਂ ਆਲੂ ਦੀ ਬਣਤਰ ਖਰਾਬ ਹੋ ਜਾਂਦੀ ਹੈ ਅਤੇ ਆਲੂ ਦਾ ਸਵਾਦ ਵੀ ਖਰਾਬ ਹੋ ਜਾਂਦਾ ਹੈ।

ਕ੍ਰਿਸਟਲਿਨ ਸਟਾਰਚ

    ਆਲੂਆਂ ਨੂੰ ਫਰਿੱਜ ਚ ਸਟੋਰ ਕਰਨ ਨਾਲ ਉਨ੍ਹਾਂ ਚ ਮੌਜੂਦ ਸਟਾਰਚ ਜ਼ਿਆਦਾ ਕ੍ਰਿਸਟਾਲਿਨ ਬਣ ਜਾਂਦਾ ਹੈ।

ਐਕਰੀਲਾਮਾਈਡ ਦੇ ਪੱਧਰ ਵਿੱਚ ਵਾਧਾ

    ਫਰਿੱਜ ਵਿੱਚ ਰੱਖੇ ਉਬਲੇ ਆਲੂਆਂ ਨੂੰ ਦੁਬਾਰਾ ਗਰਮ ਕਰਨ ਨਾਲ ਐਕਰੀਲਾਮਾਈਡ ਦਾ ਪੱਧਰ ਵੱਧ ਜਾਂਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ।

ਖਤਮ ਹੋ ਜਾਂਦੇ ਪੌਸ਼ਟਿਕ ਤੱਤ 

    ਆਲੂ ਨੂੰ ਫਰਿੱਜ ਚ ਰੱਖਣ ਨਾਲ ਇਸ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਜੇਕਰ ਤੁਹਾਡੇ ਘਰ ਚ ਆਲੂ ਬਚੇ ਹਨ ਤਾਂ ਉਨ੍ਹਾਂ ਨੂੰ ਸਾਧਾਰਨ ਤਾਪਮਾਨ ਤੇ ਰੱਖੋ।

ਬਰਤਨ ਵਿੱਚ ਰੱਖੋ

    ਆਲੂ ਨੂੰ ਹਮੇਸ਼ਾ ਇਸ ਦੇ ਛਿਲਕੇ ਨੂੰ ਕੱਢ ਕੇ ਬਰਤਨ ਚ ਰੱਖੋ।

View More Web Stories