ਕਈ ਰੋਗਾਂ ਵਿੱਚ ਕਾਰਗਰ ਹੈ ਸੌਂਫ


2023/11/13 13:53:05 IST

ਪਾਚਨ ਕਿਰਿਆ

    ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸੌਂਫ ਭੋਜਨ ਨੂੰ ਹਜ਼ਮ ਕਰਨ ਚ ਸਹਾਇਤਾ ਕਰਦੀ ਹੈ ।

ਕਬਜ਼ ਤੋਂ ਛੁਟਕਾਰੇ ਲਈ ਲਾਹੇਵੰਦ

    ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ

ਬਲੱਡ ਪ੍ਰੈਸ਼ਰ ਨੂੰ ਕਰਦੀ ਹੈ ਕੰਟਰੋਲ

    ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਚ ਸਹਾਈ ਹੁੰਦੀ ਹੈ ।

ਪਿਸ਼ਾਬ ਨਾਲੀ ਦੀ ਤਕਲੀਫ਼ ਤੋਂ ਰਾਹਤ

    ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ ਚ ਸਹਾਈ ਹੁੰਦਾ ਹੈ , ਇਸ ਨਾਲ ਪਿਸ਼ਾਬ ਨਾਲੀ ਦੀ ਤਕਲੀਫ਼ ਚ ਵੀ ਰਾਹਤ ਮਿਲਦੀ ਹੈ ।

ਪੇਟ ਦੀ ਤਕਲੀਫ਼ ਕਰਦੀ ਹੈ ਦੂਰ

    ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਲੋੜ ਤੋਂ ਵੱਧ ਖਾਣਾ ਖਾ ਚੁੱਕੇ ਹੋ ਤਾਂ ਭੁੰਨੀ ਹੋਈ ਸੌਂਫ ਨੂੰ ਦਿਨ ਚ 2-3 ਵਾਰ ਲਓ।

ਚਰਬੀ ਘਟਾਉਣ ਵਿੱਚ ਲਾਹੇਵੰਦ

    ਸੌਂਫ ਚ ਸਰੀਰ ਦੀ ਚਰਬੀ ਘਟਾਉਣ ਦੇ ਗੁਣ ਵੀ ਮੌਜੂਦ ਹਨ, ਸੌਂਫ ਨੂੰ ਕਾਲੀ ਮਿਰਚ ਦੇ ਸੁਮੇਲ ਨਾਲ ਗ੍ਰਹਿਣ ਕਰੋ ਭਾਰ ਘਟਾਉਣ ਚ ਲਾਹੇਵੰਦ ਸਾਬਤ ਹੋਵੇਗੀ।

ਖੂਨ ਨੂੰ ਕਰਦੀ ਹੈ ਸਾਫ

    ਸੌਂਫ ਦੇ ਬੀਜਾਂ ਵਿਚ ਮੌਜੂਦ ਤੇਲ ਅਤੇ ਫਾਈਬਰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਲਹੂ ਨੂੰ ਸਾਫ਼ ਕਰਨ ਚ ਸਹਾਈ ਹੁੰਦੇ ਹਨ ।

View More Web Stories