3000 ਕਰੋੜ ਤੋਂ ਵੱਧ ਹੈ ਅਮਿਤਾਭ ਬੱਚਨ ਦੀ ਜਾਇਦਾਦ


2023/11/30 16:12:28 IST

ਹਜ਼ਾਰਾਂ ਕਰੋੜਾਂ ਦੇ ਮਾਲਕ BIG-B

    ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 3 ਹਜ਼ਾਰ 190 ਕਰੋੜ ਦੱਸੀ ਜਾ ਰਹੀ ਹੈ। ਉਹਨਾਂ ਦਾ ਨਾਮ ਭਾਰਤ ਦੇ ਸਭ ਤੋਂ ਵੱਧ ਅਮੀਰਾਂ ਦੀ ਸੂਚੀ ਚ ਆਉਂਦਾ ਹੈ।

112 ਕਰੋੜ ਦਾ ਬੰਗਲਾ

    ਵੈਸੇ ਤਾਂ ਬਿਗ ਬੀ ਕੋਲ ਦੇਸ਼ ਵਿਦੇਸ਼ ਚ ਕਈ ਬੰਗਲੇ ਤੇ ਕੋਠੀਆਂ ਹਨ। ਇਹਨਾਂ ਦਾ ਸਭ ਤੋਂ ਵੱਡਾ ਤੇ ਆਲੀਸ਼ਾਨ ਬੰਗਲਾ ਜਲਸਾ ਹੈ। ਜਿਸਦੀ ਕੀਮਤ 112 ਕਰੋੜ ਦੱਸੀ ਜਾਂਦੀ ਹੈ।

260 ਕਰੋੜ ਦਾ ਪ੍ਰਾਈਵੇਟ ਜੈੱਟ

    ਅਮਿਤਾਭ ਬੱਚਨ ਸ਼ਾਹੀ ਜ਼ਿੰਦਗੀ ਬਤੀਤ ਕਰਦੇ ਹਨ। ਉਹਨਾਂ ਦੇ ਪ੍ਰਾਈਵੇਟ ਜੈੱਟ ਦੀ ਕੀਮਤ 260 ਕਰੋੜ ਰੁਪਏ ਹੈ।

ਲਗਜ਼ਰੀ ਕਾਰਾਂ ਦੇ ਸ਼ੌਕੀਨ

    ਬਿਗ ਬੀ ਕੋਲ ਰੋਲਸ ਰਾਇਸ ਫੈਂਟਮ, ਲੇਕਸਸ ਐੱਲਐਕਸ 570, ਔਡੀ ਏ9ਐੱਲ, ਰੇਂਜ ਰੋਵਰ ਆਟੋਬਾਇਓਗ੍ਰਾਫੀ, ਬੇਂਟਲੇ ਕਾਨਟੀਨੇਂਟਲ ਜੀਟੀ ਆਦਿ ਲਗਜ਼ਰੀ ਕਾਰਾਂ ਹਨ।

ਕੌਣ ਹੈ ਜਾਇਦਾਦ ਦਾ ਵਾਰਸ

    ਅਮਿਤਾਭ ਬੱਚਨ ਦਾ ਇੱਕ ਬੇਟਾ ਅਭਿਸ਼ੇਕ ਅਤੇ ਬੇਟੀ ਸ਼ਵੈਤਾ ਹੈ। ਕੁੱਲ ਜਾਇਦਾਦ ਦਾ ਹਿੱਸਾ ਦੋਵਾਂ ਚ ਬਰਾਬਰ ਵੰਡਿਆ ਜਾਵੇਗਾ। ਇਸਦਾ ਖੁਲਾਸਾ ਬਿਗ ਬੀ ਨੇ ਇੱਕ ਸ਼ੋਅ ਦੌਰਾਨ ਵੀ ਕੀਤਾ ਸੀ।

View More Web Stories