ਸਰਦੀਆਂ ਵਿੱਚ ਨਿੰਬੂ ਦੇ ਹੁੰਦੇ ਜ਼ਬਰਦਸਤ ਫਾਇਦੇ
ਵਿਟਾਮਿਨ ਸੀ ਦਾ ਵਧੀਆ ਸਰੋਤ
ਨਿੰਬੂ ਵਿਟਾਮਿਨ ਸੀ, ਐਂਟੀ-ਆਕਸੀਡੈਂਟ, ਪੋਟਾਸ਼ੀਅਮ, ਸਿਟਰਿਕ ਐਸਿਡ ਅਤੇ ਹਾਈਡ੍ਰੋਕਲੋਰਿਕ ਐਸਿਡ ਦਾ ਵਧੀਆ ਸਰੋਤ ਹੈ।
ਕਈ ਸਮੱਸਿਆਵਾਂ ਤੋਂ ਛੁਟਕਾਰਾ
ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਮਿਊਨਿਟੀ ਵਧਣ ਕਾਰਨ ਸਰਦੀਆਂ ਦੀਆਂ ਕਈ ਬਿਮਾਰੀਆਂ ਨਾਲ ਆਪਣੇ ਆਪ ਹੀ ਲੜਦਾ ਹੈ।
ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ
ਸਰਦੀਆਂ ਵਿੱਚ ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਜੋ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਸਰੀਰ ਨੂੰ ਹਾਈਡ੍ਰੇਟ ਕਰਦਾ
ਸਰਦੀਆਂ ਵਿੱਚ ਪਸੀਨਾ ਘੱਟ ਆਉਣ ਨਾਲ ਪਿਆਸ ਵੀ ਘੱਟ ਜਾਂਦੀ ਹੈ। ਅਜਿਹੇ ਚ ਨਿੰਬੂ ਪਾਣੀ ਪੀਓਗੇ ਤਾਂ ਸਰੀਰ ਚ ਪਾਣੀ ਦਾ ਪੱਧਰ ਬਰਕਰਾਰ ਰਹੇਗਾ। ਰਾਤ ਨੂੰ ਨਿੰਬੂ ਪਾਣੀ ਨਾ ਪੀਓ।
ਚਮੜੀ ਦੀਆਂ ਸਮੱਸਿਆਵਾਂ ਦਾ ਇਲਾਜ
ਨਿੰਬੂ ਚਿਹਰੇ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਚਮੜੀ ਦੀ ਐਲਰਜੀ ਅਤੇ ਇਨਫੈਕਸ਼ਨ ਲਈ ਵੀ ਫਾਇਦੇਮੰਦ ਹੈ। ਇਸ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਖੂਨ ਨੂੰ ਸਾਫ ਕਰਦੇ ਹਨ।
ਪਾਚਨ ਕਿਰਿਆ ਨੂੰ ਸੁਧਾਰਦਾ
ਨਿੰਬੂ ਸਿਟਰਿਕ ਐਸਿਡ ਤੇ ਹਾਈਡ੍ਰੋਕਲੋਰਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਪਾਚਨ ਕਿਰਿਆ ਵਧਦੀ ਹੈ। ਕੋਸੇ ਪਾਣੀ ਵਿੱਚ ਨਿੰਬੂ ਨਿਚੋੜਨ ਦੀ ਕੋਸ਼ਿਸ਼ ਕਰੋ ਤੇ ਸਵੇਰੇ ਖਾਲੀ ਪੇਟ ਪੀਓ।
ਪੱਥਰੀ ਨੂੰ ਪਿਘਲਾਉਣ ਵਿੱਚ ਮਦਦ
ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਨਿਯਮਤ ਸੇਵਨ ਗੁਰਦੇ ਦੀ ਪੱਥਰੀ ਨੂੰ ਪਿਘਲਾਉਣ ਵਿੱਚ ਮਦਦ ਕਰਦਾ ਹੈ।
View More Web Stories