ਪ੍ਰੋਟੀਨ ਦਾ ਵਧੀਆ ਸਰੋਤ ਲੋਬੀਆ


2023/12/12 17:19:01 IST

ਭਰਪੂਰ ਫਾਈਬਰ 

    ਸ਼ਾਕਾਹਾਰੀ ਲੋਕਾਂ ਲਈ ਲੋਬੀਆ ਦੀ ਦਾਲ ਪ੍ਰੋਟੀਨ ਦਾ ਵਧੀਆ ਸਰੋਤ ਹੈ। ਇੱਕ ਕੱਪ ਦਾਲ ਵਿੱਚ 13 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੇ ਇਹ ਫਾਈਬਰ ਵਿੱਚ ਵੀ ਭਰਪੂਰ ਹੈ। 

ਹੱਡੀਆਂ ਮਜ਼ਬੂਤ ​​ਹੁੰਦੀਆਂ 

    ਇਸ ਨੂੰ ਖਾਣ ਨਾਲ ਤੁਹਾਡੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਹੱਡੀਆਂ ਵੀ ਮਜ਼ਬੂਤ ​​ਹੁੰਦੀਆਂ ਹਨ। ਇਸ ਨੂੰ ਖਾਣ ਦੇ ਸ਼ਾਨਦਾਰ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਮਾਸਪੇਸ਼ੀਆਂ ਨੂੰ ਫਾਇਦਾ

    ਪ੍ਰੋਟੀਨ ਸਾਡੇ ਸਰੀਰ ਵਿੱਚ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦਾ ਹੈ। ਸਰੀਰ ਨੂੰ ਮਜ਼ਬੂਤ ​​ਰੱਖਣ ਲਈ ਉੱਚ ਪ੍ਰੋਟੀਨ ਵਾਲੀ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। 

ਚਿਕਨ ਨਾਲੋਂ ਜ਼ਿਆਦਾ ਪ੍ਰੋਟੀਨ 

    ਭੋਜਨ ਚ ਪ੍ਰੋਟੀਨ ਦੀ ਮਾਤਰਾ ਨੂੰ ਬਣਾਈ ਰੱਖਣਾ ਮੁਸ਼ਕਲ ਹੁੰਦਾ ਹੈ। ਬਹੁਤ ਸਾਰੀਆਂ ਸ਼ਾਕਾਹਾਰੀ ਚੀਜ਼ਾਂ ਵਿੱਚ ਅੰਡੇ ਤੇ ਚਿਕਨ ਨਾਲੋਂ ਕਈ ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ।

ਸ਼ਾਕਾਹਾਰਿਆਂ ਲਈ ਵਰਦਾਨ 

    ਦਾਲ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾ ਸਕਦਾ ਹੈ। ਇਸ ਦਾਲ ਨੂੰ ਸ਼ਾਕਾਹਾਰੀ ਲੋਕਾਂ ਲਈ ਵਰਦਾਨ ਮੰਨਿਆ ਜਾ ਸਕਦਾ ਹੈ। 

ਪੌਸ਼ਟਿਕ ਤੱਤਾਂ ਦਾ ਖਜ਼ਾਨਾ

    ਦਾਲ ਕਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। 2-3 ਕਟੋਰੀ ਦਾਲ ਖਾਣ ਨਾਲ ਤੁਸੀਂ ਭਰਪੂਰ ਮਾਤਰਾ ਵਿਚ ਪ੍ਰੋਟੀਨ ਪ੍ਰਾਪਤ ਕਰ ਸਕਦੇ ਹੋ।

ਪੇਟ ਲਈ ਵਰਦਾਨ 

    ਪ੍ਰੋਟੀਨ ਤੋਂ ਇਲਾਵਾ ਇੱਕ ਕਟੋਰੀ ਦਾਲ ਵਿੱਚ 11 ਗ੍ਰਾਮ ਫਾਈਬਰ ਹੁੰਦਾ ਹੈ, ਜੋ ਪੇਟ ਦੀ ਸਿਹਤ ਲਈ ਵਰਦਾਨ ਮੰਨਿਆ ਜਾ ਸਕਦਾ ਹੈ। 

ਪਾਚਨ ਸਮੱਸਿਆਵਾਂ ਚ ਰਾਮਬਾਣ 

    ਦਾਲ ਚ ਵਿਟਾਮਿਨ ਤੇ ਖਣਿਜ ਹੁੰਦੇ ਹਨ, ਜੋ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਰਾਮਬਾਣ ਸਾਬਤ ਹੋ ਸਕਦੀ ਹੈ।

ਸ਼ੂਗਰ ਮਰੀਜ਼ਾਂ ਨੂੰ ਫਾਇਦਾ

    ਰੋਜ਼ਾਨਾ 2-3 ਕਟੋਰੀ ਲੋਬੀਆ ਦੀ ਦਾਲ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। 

View More Web Stories