ਜੁਕਾਮ ਦੇ ਇਲਾਜ ਦੇ 10 ਘਰੇਲੂ ਨੁਸਖੇ
ਜੁਕਾਮ ਦੇ ਲੱਛਣ
ਜੁਕਾਮ ਵਿਚ ਨੱਕ ਵਿਚੋਂ ਰੇਸ਼ਾ ਵੱਗਦਾ ਹੈ | ਕਈ ਵਾਰ ਰੋਸ਼ਾ ਬੰਦ ਹੋ ਜਾਣ ਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਰੋਗੀ ਬੇਚੈਨ ਹੋ ਜਾਂਦਾ ਹੈ, ਸਿਰ ਵਿਚ ਦਰਦ ਵੀ ਹੋਣ ਲੱਗਦਾ ਹੈ।
ਪਹਿਲਾ ਨੁਸਖੇ
ਜੁਕਾਮ ਵਿਚ ਦੁੱਧ ਪੀਣ ਨਾਲ ਜੁਕਾਮ ਤੇਜ਼ ਹੁੰਦਾ ਹੈ। ਇਸ ਲਈ ਦੁੱਧ ਵਿਚ ਦਾਲਚੀਨੀ, ਛੋਟੀ ਇਲਾਚੀ, ਕਾਲੀ ਮਿਰਚ ਜਾਂ ਪਿੱਪਲ ਦਾ ਚੂਰਨ 1 ਗ੍ਰਾਮ ਪਾ ਕੇ ਪੀਉ।
ਦੂਜਾ ਨੁਸਖਾ
ਕਾਲੀ ਮਿਰਚ 5 ਦਾਣੇ, 3 ਗ੍ਰਾਮ ਅਦਰਕ ਅਤੇ 5 ਗ੍ਰਾਮ ਮਿਸ਼ਰੀ ਲੈ ਕੇ 200 ਗ੍ਰਾਮ ਪਾਣੀ ਵਿਚ ਉਬਾਲ ਕੇ ਕਾੜ੍ਹਾ ਬਣਾਉ। 50 ਗ੍ਰਾਮ ਪਾਣੀ ਬਾਕੀ ਰਹਿ ਜਾਣ ਤੇ ਛਾਣ ਕੇ ਪੀਣ ਨਾਲ ਜੁਕਾਮ ਠੀਕ ਹੁੰਦਾ ਹੈ।
ਤੀਜਾ ਨੁਸਖਾ
25-30 ਗ੍ਰਾਮ ਸ਼ੱਕਰ ਵਿਚ ਲੌਂਗ ਦੇ ਤੇਲ ਦੀਆਂ ਦੋ ਬੂੰਦਾਂ ਮਿਲਾ ਕੇ ਖਾਣ ਨਾਲ ਜੁਕਾਮ ਛੇਤੀ ਠੀਕ ਹੁੰਦਾ ਹੈ।
ਚੌਥਾ ਨੁਸਖਾ
ਕਲੌਂਜੀ ਦਾ ਚੂਰਨ ਜੈਤੂਨ ਦੇ ਤੇਲ ਵਿਚ ਮਿਲਾ ਕੇ ਕੱਪੜੇ ਨਾਲ ਛਾਣ ਕੇ ਬੂੰਦ-ਬੂੰਦ ਨੱਕ ਵਿਚ ਟਪਕਾਉਣ ਨਾਲ ਨਿੱਛਾਂ ਦੀ ਬੀਮਾਰੀ ਠੀਕ ਹੁੰਦੀ ਹੈ। ਜੁਕਾਮ ਵਿਚ ਬਹੁਤ ਲਾਭ ਹੁੰਦਾ ਹੈ।
ਪੰਜਵਾਂ ਨੁਸਖਾ
ਨੀਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਰੂੰ ਤੇ ਲਾ ਕੇ ਉਸ ਨੂੰ ਸੁੰਘਣ ਨਾਲ ਨਿੱਛਾਂ ਆਉਣ ਨਾਲ ਜੁਕਾਮ ਵਿਚ ਬਹੁਤ ਲਾਭ ਹੁੰਦਾ ਹੈ।
ਛੇਵਾਂ ਨੁਸਖਾ
ਇਕ ਕਿਲੋ ਪਾਣੀ ਉਬਾਲ ਕੇ ਉਸ ਵਿਚ ਜੈਤੂਨ ਦੇ ਤੇਲ ਦੀਆਂ 8-10 ਬੂੰਦਾਂ ਪਾ ਕੇ ਭਾਫ਼ ਲੈਣ ਨਾਲ ਮੂੰਹ ਅਤੇ ਨੱਕ ਵਿਚ ਲੁਕੇ ਜੁਕਾਮ ਦੇ ਕੀੜੇ ਨਸ਼ਟ ਹੋਣ ਨਾਲ ਬਹੁਤ ਲਾਭ ਹੁੰਦਾ ਹੈ। ਬੰਦ ਨੱਕ ਵੀ ਖੁੱਲ੍ਹ ਜਾਂਦੀ ਹੈ।
ਸੱਤਵਾਂ ਨੁਸਖਾ
ਇਕ ਗ੍ਰਾਮ ਰਾਈ ਭੁੰਨ ਕੇ, ਤਿੰਨ ਗ੍ਰਾਮ ਸ਼ੱਕਰ ਮਿਲਾ ਕੇ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਦਿਨ ਵਿਚ ਦੋ-ਤਿੰਨ ਵਾਰ ਖਾਣ ਨਾਲ ਜੁਕਾਮ ਵਿਚ ਲਾਭ ਹੁੰਦਾ ਹੈ।
ਅੱਠਵਾਂ ਨੁਸਖਾ
ਗਜ ਪਿੱਪਲੀ ਦਾ ਤਿੰਨ ਗ੍ਰਾਮ ਚੂਰਨ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜੁਕਾਮ ਛੇਤੀ ਠੀਕ ਹੁੰਦਾ ਹੈ।
ਨੌਵਾਂ ਨੁਸਖਾ
ਪਾਨ ਦੇ ਪੱਤੇ ਵਿਚ ਇਕ ਲੌਂਗ ਰੱਖ ਕੇ ਖਾਣ ਨਾਲ ਵੀ ਜੁਕਾਮ ਠੀਕ ਹੁੰਦਾ ਹੈ।
ਦੱਸਵਾਂ ਨੁਸਖਾ
ਨਿੰਬੂ ਨੂੰ ਗਰਮ ਸਵਾਹ ਵਿਚ 30 ਮਿੰਟ ਦਬਾ ਕੇ ਰੱਖੋ। ਫਿਰ ਇਸ ਨਿੰਬੂ ਨੂੰ ਕੱਟ ਕੇ ਉਸ ਦਾ ਰਸ ਪੀਣ ਨਾਲ ਜੁਕਾਮ ਠੀਕ ਹੁੰਦਾ ਹੈ।
View More Web Stories