ਜਾਣੋ ਕਿਉਂ ਮਨਾਈ ਜਾਂਦੀ ਹੈ ਲੋਹੜੀ
ਸਾਲ ਦਾ ਪਹਿਲਾ ਤਿਉਹਾਰ
ਤਿਉਹਾਰਾਂ ਵਿਚੋਂ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ।ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ।
ਦੁੱਲਾ ਭੱਟੀ
ਲੋਹੜੀ ਮਨਾਉਂਦੇ ਹਾਂ ਤਾਂ ਦੁੱਲਾ ਭੱਟੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ।ਆਓ ਜਾਂਦੇ ਹਾਂ ਕਿ ਦੁੱਲਾ ਭੱਟੀ ਕੌਣ ਸੀ।
ਗਰੀਬਾਂ ਦਾ ਹਮਦਰਦ
ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਨਾਂਅ ਦੇ ਕਿਰਦਾਰ ਨਾਲ ਵੀ ਜੋੜਿਆ ਜਾਂਦਾ ਹੈ, ਜੋ ਉਸ ਸਮੇਂ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗ਼ਰੀਬਾਂ ਵਿਚ ਵੰਡ ਦਿੰਦਾ ਸੀ।
ਸੁੰਦਰੀ ਤੇ ਮੁੰਦਰੀ
ਉਸ ਸਮੇਂ ਕਿਸੇ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਖੂਬਸੂਰਤ ਧੀਆਂ ਸਨ। ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਨੇ ਆਪਣੀ ਬੁਰੀ ਨਜ਼ਰ ਇਨ੍ਹਾਂ ਲੜਕੀਆਂ ਤੇ ਰੱਖ ਲਈ ਸੀ।
ਵਿਆਹ ਦਾ ਵਚਨ
ਦੁੱਲਾ ਭੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ।ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ।
ਗੁੜ, ਸ਼ੱਕਰ, ਬਾਲਣ
ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ ਅਤੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ‘ਤੇ ਸੇਰ-ਸੇਰ ਸ਼ੱਕਰ ਪਾਈ।ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਦੁੱਲੇ ਦਾ ਗੀਤ ਮਸ਼ਹੂਰ
ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।ਸੁੰਦਰ ਮੁੰਦਰੀਏ-ਹੋ! ਤੇਰਾ ਕੌਣ ਵਿਚਾਰਾ-ਹੋ! ਦੁੱਲਾ ਭੱਟੀ ਵਾਲਾ-ਹੋ! ਦੁੱਲੇ ਨੇ ਧੀ ਵਿਆਈ-ਹੋ! ਸੇਰ ਸ਼ੱਕਰ ਪਾਈ-ਹੋ!….
View More Web Stories