ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼, ਜਾਣੋ ਭਾਰਤ ਅਤੇ ਪਾਕਿਸਤਾਨ ਦਾ ਦਰਜਾ
ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ
ਕਰੱਪਸ਼ਨ ਪਰਸੈਪਸ਼ਨ ਇੰਡੈਕਸ (CPI) ਨੇ 2023 ਵਿੱਚ ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ।
0 ਤੋਂ 100 ਤੱਕ ਦਿੱਤਾ ਰੈਂਕ
ਇਸ ਸੂਚੀ ਵਿਚ ਸ਼ਾਮਲ ਸਾਰੇ ਦੇਸ਼ਾਂ ਨੂੰ 0 ਤੋਂ 100 ਦੇ ਵਿਚਕਾਰ ਰੈਂਕ ਦਿੱਤਾ ਗਿਆ ਹੈ, ਸਭ ਤੋਂ ਘੱਟ ਰੈਂਕ ਵਾਲੇ ਦੇਸ਼ ਸਭ ਤੋਂ ਭ੍ਰਿਸ਼ਟ ਦੇਸ਼ ਹਨ।
ਡੈਨਮਾਰਕ ਸਿਖਰ 'ਤੇ
ਡੈਨਮਾਰਕ ਲਗਾਤਾਰ ਛੇਵੇਂ ਸਾਲ ਇਸ ਸੂਚੀ ਵਿੱਚ ਸਿਖਰ ਤੇ ਹੈ। ਇਸ ਦੇਸ਼ ਵਿੱਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਦੇਖਿਆ ਗਿਆ ਹੈ। ਜਿਸ ਦਾ ਸਕੋਰ 90 ਹੈ।
ਦੂਜੇ ਤੀਜੇ ਨੰਬਰ 'ਤੇ
ਦੂਜੇ ਸਥਾਨ ਤੇ ਫਿਨਲੈਂਡ ਹੈ, ਜਿਸ ਦਾ ਸਕੋਰ 87 ਹੈ। ਨਿਊਜ਼ੀਲੈਂਡ 85 ਦੇ ਸਕੋਰ ਨਾਲ ਤੀਜੇ ਸਥਾਨ ਤੇ ਹੈ।
ਚੌਥੇ-ਪੰਜਵੇਂ ਨੰਬਰ 'ਤੇ
ਨਾਰਵੇ 84 ਦੇ ਸਕੋਰ ਨਾਲ ਚੌਥੇ ਸਥਾਨ ਤੇ ਹੈ, ਜਦਕਿ ਸਿੰਗਾਪੁਰ 83 ਦੇ ਸਕੋਰ ਨਾਲ ਪੰਜਵੇਂ ਸਥਾਨ ਤੇ ਹੈ।
ਸਭ ਤੋਂ ਭ੍ਰਿਸ਼ਟ ਸੋਮਾਲੀਆ
ਸਭ ਤੋਂ ਭ੍ਰਿਸ਼ਟ ਦੇਸ਼ਾਂ ਵਿੱਚ ਸੋਮਾਲੀਆ 11 ਦੇ ਸਕੋਰ ਨਾਲ ਪਹਿਲੇ ਨੰਬਰ ਤੇ ਹੈ। ਵੈਨੇਜ਼ੁਏਲਾ 13 ਸਕੋਰਾਂ ਨਾਲ ਦੂਜੇ ਸਥਾਨ ਤੇ ਹੈ। ਸੀਰੀਆ ਤੀਜੇ (13) ਨੰਬਰ ਤੇ, ਦੱਖਣੀ ਸੂਡਾਨ ਚੌਥੇ (13) ਨੰਬਰ ਤੇ ਅਤੇ ਯਮਨ (17) ਪੰਜਵੇਂ ਨੰਬਰ ਤੇ ਹੈ।
ਭਾਰਤ 93ਵੇਂ ਸਥਾਨ 'ਤੇ
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਭਾਰਤ ਦਾ ਸਕੋਰ 39 ਹੈ, ਇਹ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ਵਿੱਚ 93ਵੇਂ ਸਥਾਨ ਤੇ ਹੈ।
ਪਾਕਿਸਤਾਨ ਦੀ ਹਾਲਤ
ਪਾਕਿਸਤਾਨ ਦਾ ਸਕੋਰ 29 ਹੈ, ਜਦੋਂ ਕਿ ਸ਼੍ਰੀਲੰਕਾ ਦਾ ਸਕੋਰ 34 ਹੈ, ਜੋ ਆਪਣੇ-ਆਪਣੇ ਕਰਜ਼ੇ ਦੇ ਬੋਝ ਨਾਲ ਜੂਝ ਰਿਹਾ ਹੈ ਅਤੇ ਨਤੀਜੇ ਵਜੋਂ ਸਿਆਸੀ ਅਸਥਿਰਤਾ ਹੈ।
View More Web Stories