ਪੋਲੀਥੀਨ ਧਰਤੀ ਨੂੰ ਬਣਾ ਰਿਹਾ ਬੰਜਰ
ਪ੍ਰਦੂਸ਼ਣ ਦਾ ਕਾਰਨ
ਜ਼ਮੀਨਾਂ, ਨਦੀਆਂ, ਨਾਲਿਆਂ ਅਤੇ ਛੱਪੜਾਂ ਵਿੱਚ ਇਕੱਠਾ ਹੋਇਆ ਪਲਾਸਟਿਕ ਦਾ ਕੂੜਾ ਪਲਾਸਟਿਕ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਸੜਨ ਲਈ ਲੱਗਦੇ 500 ਸਾਲ
ਪਲਾਸਟਿਕ ਅਜਿਹੇ ਮਿਸ਼ਰਣਾਂ ਤੋਂ ਬਣਿਆ ਹੁੰਦਾ ਹੈ ਜਿਸ ਨੂੰ ਪੂਰੀ ਤਰ੍ਹਾਂ ਸੜਨ ਲਈ 500 ਸਾਲ ਲੱਗ ਜਾਂਦੇ ਹਨ।
ਈਕੋਸਿਸਟਮ ਗੜਬੜਾਇਆ
ਪਲਾਸਟਿਕ ਪ੍ਰਦੂਸ਼ਣ ਸਾਡੇ ਈਕੋਸਿਸਟਮ ਨੂੰ ਬਹੁਤ ਤੇਜ਼ੀ ਨਾਲ ਦੂਸ਼ਿਤ ਕਰ ਰਿਹਾ ਹੈ।
ਜ਼ਮੀਨ ਹੋ ਰਹੀ ਬੰਜਰ
ਜ਼ਮੀਨ ਤੇ ਪਲਾਸਟਿਕ ਦਾ ਕੂੜਾ ਇਕੱਠਾ ਹੋਣ ਕਾਰਨ ਜ਼ਮੀਨ ਹੌਲੀ-ਹੌਲੀ ਬੰਜਰ ਹੋ ਜਾਂਦੀ ਹੈ।
ਹਰ ਜਗ੍ਹਾ ਪ੍ਰਦੂਸ਼ਣ
ਪਲਾਸਟਿਕ ਦੇ ਕੂੜੇ ਦੇ ਲੀਕੇਜ ਕਾਰਨ ਪਾਣੀ, ਜ਼ਮੀਨ ਅਤੇ ਹਵਾ ਵਿੱਚ ਪ੍ਰਦੂਸ਼ਣ ਹੁੰਦਾ ਹੈ।
ਜੀਵਨ 'ਤੇ ਮਾੜਾ ਪ੍ਰਭਾਵ
ਪਲਾਸਟਿਕ ਦੀ ਜ਼ਿਆਦਾ ਵਰਤੋਂ ਮਨੁੱਖੀ ਜੀਵਨ ਤੇ ਮਾੜਾ ਪ੍ਰਭਾਵ ਪਾ ਰਹੀ ਹੈ।
ਬਿਮਾਰੀਆਂ ਦਾ ਖਤਰਾ
ਪਲਾਸਟਿਕ ਦੀਆਂ ਵਸਤੂਆਂ ਵਿੱਚ ਰੱਖੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਸਮੁੰਦਰ ਤੱਕ ਫੈਲਿਆ
ਜ਼ਮੀਨ ਦੇ ਨਾਲ-ਨਾਲ ਪਲਾਸਟਿਕ ਦਾ ਪ੍ਰਦੂਸ਼ਣ ਦਰਿਆਵਾਂ ਤੋਂ ਸਮੁੰਦਰ ਤੱਕ ਫੈਲ ਕੇ ਵੱਡਾ ਰੂਪ ਧਾਰਨ ਕਰ ਚੁੱਕਾ ਹੈ।
ਦੁਨਿਆ ਲਈ ਖਤਰਾ
ਪਲਾਸਟਿਕ ਪ੍ਰਦੂਸ਼ਣ ਸਿਰਫ਼ ਇੱਕ ਦੇਸ਼ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਖ਼ਤਰਾ ਬਣ ਗਿਆ ਹੈ।
View More Web Stories