ਦੁਨੀਆ ਦੇ ਸਭ ਤੋਂ ਵੱਡੇ ਗਰਮ ਰੇਗਿਸਤਾਨ ਬਾਰੇ ਰਹੱਸਮਈ ਤੱਥ


2024/03/02 11:13:04 IST

ਸਹਾਰਾ

    ਸਹਾਰਾ ਰੇਗਿਸਤਾਨ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਗਰਮ ਰੇਗਿਸਤਾਨ ਹੈ। ਦਰਅਸਲ, ਸਹਾਰਾ ਨਾਮ ਰੇਗਿਸਤਾਨ ਲਈ ਅਰਬੀ ਸ਼ਬਦ ਸਹਿਰਾ ਤੋਂ ਲਿਆ ਗਿਆ ਹੈ।

ਲੰਬਾਈ ਅਤੇ ਚੌੜਾਈ

    ਸਹਾਰਾ ਰੇਗਿਸਤਾਨ ਦੀ ਲੰਬਾਈ 4800 ਕਿਲੋਮੀਟਰ ਹੈ ਜਦੋਂ ਕਿ ਚੌੜਾਈ 1800 ਕਿਲੋਮੀਟਰ ਹੈ। ਖੇਤਰਫਲ ਵਿਚ ਇਹ ਰੇਗਿਸਤਾਨ ਲਗਭਗ ਯੂਰਪ ਮਹਾਂਦੀਪ ਦੇ ਬਰਾਬਰ ਹੈ ਅਤੇ ਭਾਰਤ ਦੇ ਖੇਤਰਫਲ ਦੇ ਦੁੱਗਣੇ ਤੋਂ ਵੀ ਵੱਧ ਹੈ। ਇਹ ਲਗਭਗ 92 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

10 ਦੇਸ਼ਾਂ ਵਿੱਚ ਫੈਲਿਆ

    ਸਹਾਰਾ ਰੇਗਿਸਤਾਨ ਨੇ ਦੁਨੀਆ ਦੇ ਅੱਠ ਫ਼ੀਸਦੀ ਭੂਮੀ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਰੇਗਿਸਤਾਨ 10 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।

ਰੇਂਗਣ ਵਾਲੇ ਜੀਵ

    ਭਾਵੇਂ ਸਹਾਰਾ ਰੇਗਿਸਤਾਨ ਵਿੱਚ ਮਨੁੱਖਾਂ ਦੇ ਰਹਿਣ ਲਈ ਅਨੁਕੂਲ ਹਾਲਾਤ ਨਹੀਂ ਹਨ, ਫਿਰ ਵੀ ਇੱਥੇ ਲਗਭਗ 500 ਰੇਂਗਣ ਵਾਲੇ ਜੀਵ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਰੇਗਿਸਤਾਨ ਵਿੱਚ 1000 ਦੇ ਕਰੀਬ ਰੁੱਖਾਂ ਦੀਆਂ ਕਿਸਮਾਂ ਵੀ ਜ਼ਿੰਦਾ ਹਨ।

2016 ਵਿੱਚ ਹੋਈ ਸੀ ਬਰਫਬਾਰੀ

    ਹੋਰ ਰੇਗਿਸਤਾਨਾਂ ਵਾਂਗ, ਸਹਾਰਾ ਵਿੱਚ ਵੀ ਦਿਨ ਵੇਲੇ ਸਖ਼ਤ ਗਰਮੀ ਅਤੇ ਰਾਤ ਨੂੰ ਸਖ਼ਤ ਠੰਢ ਹੁੰਦੀ ਹੈ। ਆਮ ਤੌਰ ਤੇ ਰੇਗਿਸਤਾਨਾਂ ਚ ਬਰਫਬਾਰੀ ਨਹੀਂ ਹੁੰਦੀ ਹੈ ਪਰ ਸਾਲ 2016 ਚ ਇੱਥੇ ਬਰਫਬਾਰੀ ਹੋਈ ਸੀ।

6 ਹਜਾਰ ਸਾਲ ਪਹਿਲਾਂ

    ਭਾਵੇਂ ਅੱਜ ਸਹਾਰਾ ਰੇਗਿਸਤਾਨ ਵਿੱਚ ਉਜਾੜ ਨਜ਼ਰ ਆਉਂਦਾ ਹੈ, ਪਰ ਇਹ ਲਗਭਗ 6000 ਸਾਲ ਪਹਿਲਾਂ ਹਰਿਆ ਭਰਿਆ ਹੁੰਦਾ ਸੀ।

ਫਿਰ ਹੋ ਜਾਵੇਗਾ ਹਰਾ-ਭਰਾ

    ਮੰਨਿਆ ਜਾ ਰਿਹਾ ਹੈ ਕਿ ਸਹਾਰਾ ਰੇਗਿਸਤਾਨ ਲਗਭਗ 15,000 ਸਾਲ ਬਾਅਦ ਫਿਰ ਹਰਾ-ਭਰਾ ਹੋ ਜਾਵੇਗਾ।

View More Web Stories