ਸ਼ਾਹਰੁਖ ਖਾਨ ਦੀਆਂ ਇਨ੍ਹਾਂ ਗੱਲਾਂ ਬਾਰੇ ਜਾਣਦੇ ਸੀ ਤੁਸੀ
ਜਨਮ
ਸ਼ਾਹਰੁਖ ਖਾਨ ਦਾ ਜਨਮ 2 ਨਵੰਬਰ 1965 ਨੂੰ ਦਿੱਲੀ ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਦਾ ਨਾਂ ਮੀਰ ਤਾਜ ਮੁਹੰਮਦ ਖਾਨ ਅਤੇ ਮਾਂ ਦਾ ਨਾਂ ਲਤੀਫ ਫਾਤਿਮਾ ਹੈ।
ਮਾਤਾ-ਪਿਤਾ
ਸ਼ਾਹਰੁਖ ਨੇ ਆਪਣੇ ਪਿਤਾ ਨੂੰ ਪਠਾਨੀ ਅਤੇ ਮਾਂ ਨੂੰ ਹੈਦਰਾਬਾਦੀ ਦੱਸਿਆ ਹੈ। ਉਨ੍ਹਾਂ ਮਾਂ ਹੈਦਰਾਬਾਦ ਤੋਂ ਹੈ ਅਤੇ ਉਸਦੇ ਪਿਤਾ ਪੇਸ਼ਾਵਰ ਪਾਕਿਸਤਾਨ ਤੋਂ ਹਨ।
ਪਿਤਾ ਦੀ ਮੌਤ
ਜਦੋਂ ਸ਼ਾਹਰੁਖ 14-15 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਉਸ ਦੇ ਪਿਤਾ ਇੱਕ ਸੁਤੰਤਰਤਾ ਸੈਨਾਨੀ ਅਤੇ ਵਕੀਲ ਸਨ ਜਿਨ੍ਹਾਂ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਵਿਰੁੱਧ ਚੋਣ ਵੀ ਲੜੀ ਸੀ ਜਿਸ ਵਿੱਚ ਉਹ ਹਾਰ ਗਏ ਸਨ।
ਕਰੀਅਰ ਦੀ ਸ਼ੁਰੂਆਤ
ਸ਼ਾਹਰੁਖ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1992 ਵਿੱਚ ਫਿਲਮ ਦੀਵਾਨਾ ਨਾਲ ਕੀਤੀ, ਜਿਸ ਲਈ ਉਨ੍ਹਾਂ ਨੂੰ ਸਰਵੋਤਮ ਨਵੇਂ ਅਦਾਕਾਰ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ।
ਪਹਿਲੀ ਕਮਾਈ
ਸ਼ਾਹਰੁਖ ਦੀ ਪਹਿਲੀ ਕਮਾਈ ਸਿਰਫ 50 ਰੁਪਏ ਸੀ ਜੋ ਉਸਨੂੰ ਪੰਕਜ ਉਧਾਸ (ਗਾਇਕ) ਦੇ ਇੱਕ ਸੰਗੀਤ ਸਮਾਰੋਹ ਵਿੱਚ ਕੰਮ ਕਰਨ ਲਈ ਮਿਲੀ ਸੀ।
ਪਹਿਲਾ ਨਾਮ
ਸ਼ਾਹਰੁਖ ਨੂੰ ਸ਼ੁਰੂ ਵਿੱਚ ਅਬਦੁਲ ਰਹਿਮਾਨ ਨਾਮ ਦਿੱਤਾ ਗਿਆ ਸੀ ਪਰ ਉਸਦੇ ਪਿਤਾ ਨੇ ਉਸਦਾ ਨਾਮ ਬਦਲ ਕੇ ਸ਼ਾਹਰੁਖ ਖਾਨ ਰੱਖ ਲਿਆ।
ਨਾਨਾ-ਨਾਨੀ ਨਾਲ ਰਹੇ
ਸ਼ਾਹਰੁਖ ਨੇ ਆਪਣੇ ਜੀਵਨ ਦੇ ਪਹਿਲੇ ਪੰਜ ਸਾਲ ਮੈਂਗਲੌਰ ਵਿੱਚ ਆਪਣੇ ਨਾਨਾ-ਨਾਨੀ ਨਾਲ ਬਿਤਾਏ।
View More Web Stories