ਸ਼ਾਹਰੁਖ-ਸਲਮਾਨ, ਸੈਫ਼-ਕਰੀਨਾ ਸਮੇਤ ਇਹਨਾਂ ਸਿਤਾਰਿਆਂ ਨੂੰ ਨਹੀਂ ਬੁਲਾਇਆ ਰਾਮ ਮੰਦਿਰ


2024/01/22 17:39:07 IST

ਬਾਲੀਵੁੱਡ ਸਟਾਰਾਂ ਦੀ ਹਾਜ਼ਿਰੀ

    ਅਯੁੱਧਿਆ ਵਿਖੇ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਬਹੁਤ ਸਾਰੇ ਬਾਲੀਵੁੱਡ ਸਟਾਰਾਂ ਦੀ ਹਾਜ਼ਰੀ ਰਹੀ। ਪ੍ਰੰਤੂ, ਇਸ ਦੌਰਾਨ ਬਹੁਤ ਸਾਰੇ ਵੱਡੇ ਚਿਹਰੇ ਗਾਇਬ ਰਹੇ, ਜਿਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ। ਆਓ ਜਾਣਦੇ ਹਾਂ ਇਹਨਾਂ ਬਾਰੇ.....

ਸ਼ਾਹਰੁਖ ਖਾਨ

    ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਰਾਮ ਮੰਦਿਰ ਉਦਘਾਟਨ ਲਈ ਸੱਦਾ ਪੱਤਰ ਨਹੀਂ ਭੇਜਿਆ ਗਿਆ। ਜਿਸ ਕਾਰਨ ਇਹ ਹਸਤੀ ਪ੍ਰੋਗ੍ਰਾਮ ਚ ਨਹੀਂ ਪੁੱਜੀ।

ਸਲਮਾਨ ਖਾਨ

    ਬਿਗ ਬੌਸ ਸਲਮਾਨ ਨੂੰ ਵੀ ਕੋਈ ਬੁਲਾਵਾ ਨਹੀਂ ਮਿਲਿਆ। ਇਸਦੇ ਚੱਲਦਿਆਂ ਸੱਲੂ ਬਾਈ ਵੀ ਪ੍ਰੋਗ੍ਰਾਮ ਚੋਂ ਗਾਇਬ ਰਹੇ।

ਦੀਪਿਕਾ-ਰਣਵੀਰ

    ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਵੀ ਹਾਜ਼ਰ ਨਹੀਂ ਸਨ।

ਆਮਿਰ ਖਾਨ

    ਰਾਮ ਮੰਦਿਰ ਦੇ ਉਦਘਾਟਨ ਚ ਅਯੁੱਧਿਆ ਆਉਣ ਦਾ ਸੱਦਾ ਪੱਤਰ ਆਮਿਰ ਖਾਨ ਨੂੰ ਵੀ ਨਹੀਂ ਦਿੱਤਾ ਗਿਆ।

ਕਰੀਨਾ-ਸੈਫ਼

    ਕਰੀਨਾ ਕਪੂਰ ਤੇ ਉਹਨਾਂ ਦੇ ਪਤੀ ਸੈਫ਼ ਅਲੀ ਖਾਨ ਵੀ ਇਸ ਕਰਕੇ ਨਹੀਂ ਆਏ ਕਿ ਉਹਨਾਂ ਨੂੰ ਹੋਰਨਾਂ ਹਸਤੀਆਂ ਦੀ ਤਰ੍ਹਾਂ ਸੱਦਾ ਪੱਤਰ ਨਹੀਂ ਭੇਜਿਆ ਗਿਆ।

ਕਰਨ ਜੌਹਰ

    ਬਾਲੀਵੁੱਡ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਨੂੰ ਵੀ ਰਾਮ ਮੰਦਿਰ ਦਾ ਸੱਦਾ ਪੱਤਰ ਨਹੀਂ ਮਿਲਿਆ।

View More Web Stories