ਇਨ੍ਹਾਂ 7 ਹਾਲੀਵੁੱਡ ਫਿਲਮਾਂ ਨੇ ਬਾਕਸ ਆਫਿਸ 'ਤੇ ਮਚਾਈ ਹਲਚਲ


2023/11/17 15:48:33 IST

Avengers: Endgame

    ਐਵੇਂਜਰਸ ਐਂਡਗੇਮ ਮਾਰਵਲ ਦੀ ਹੁਣ ਤੱਕ ਦੀ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਧ ਦੇਖੀ ਗਈ ਫਿਲਮ ਹੈ। ਫਿਲਮ ਨੇ ਦੁਨੀਆ ਭਰ ਚ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਹੈ। ਫਿਲਮ ਨੇ ਭਾਰਤ ਚ 373.22 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

Avengers: Infinity War

    ਮਾਰਵਲ ਦੇ ਐਵੇਂਜਰਸ ਇਨਫਿਨਿਟੀ ਵਾਰ ਵਿੱਚ ਵੀ ਸ਼ਾਨਦਾਰ ਕਮਾਈ ਹੋਈ ਸੀ। ਇਸ ਨੇ 227.43 ਕਰੋੜ ਰੁਪਏ ਕਮਾਏ ਸਨ। ਵੱਡੇ-ਵੱਡੇ ਸਿਤਾਰਿਆਂ ਵਾਲੀ ਬਾਲੀਵੁੱਡ ਦੀਆਂ ਕਈ ਫਿਲਮਾਂ ਬਾਕਸ ਆਫਿਸ ਤੇ ਇੰਨੀ ਕਮਾਈ ਨਹੀਂ ਕਰ ਪਾਉਂਦੀਆਂ ਹਨ।

Spider-Man - No Way Home

    ਇਹ ਥੋੜ੍ਹਾ ਮੰਦਭਾਗਾ ਹੈ ਕਿ ਇਹ ਸਪਾਈਡਰ-ਮੈਨ ਫਿਲਮ ਤੀਜੇ ਨੰਬਰ ਤੇ ਹੈ। ਕਿਉਂਕਿ ਜਿਨ੍ਹਾਂ ਹਾਲਾਤਾਂ ਵਿੱਚ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼ ਹੋਈ, ਉਸ ਨੂੰ ਪੂਰੀ ਤਰ੍ਹਾਂ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਹ ਕਰੋਨਾ ਦੇ ਸਮੇਂ ਰਲੀਜ ਹੋਈ ਸੀ। ਜਿਸ ਕਰਕੇ ਇਹ ਫਿਲਮ ਸਿਰਫ 202.34 ਕਰੋੜ ਰੁਪਏ ਹੀ ਕਮਾ ਸਕੀ।

The Jungle Book

    ਜੰਗਲ ਬੁੱਕ ਫਿਲਮ ਇੱਕ ਪੂਰੀ ਤਰ੍ਹਾਂ ਨਾਲ ਮਨੋਰੰਜਕ ਫਿਲਮ ਸੀ ਜਿਸ ਨੇ ਲੋਕਾਂ ਦੇ ਬਚਪਨ ਦੀਆਂ ਯਾਦਾਂ ਨੂੰ ਕੈਦ ਕੀਤਾ ਸੀ। ਇਸ ਫਿਲਮ ਨੂੰ ਦੇਖਣ ਲਈ ਦੁਨੀਆ ਪਾਗਲ ਹੋ ਗਈ ਸੀ। ਭਾਰਤ ਚ ਇਸ ਫਿਲਮ ਨੇ ਬਾਕਸ ਆਫਿਸ ਤੇ 188 ਕਰੋੜ ਦੀ ਕਮਾਈ ਕੀਤੀ।

The Lion King

    ਇਸ ਫਿਲਮ ਦੀ ਗੱਲ ਕਰੀਏ ਤਾਂ ਦਿ ਲਾਇਨ ਕਿੰਗ ਪ੍ਰਸ਼ੰਸਕਾਂ ਦੀ ਪਸੰਦੀਦਾ ਫਿਲਮ ਸੀ। ਫਿਲਮ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ। ਐਨੀਮੇਟਡ ਫਿਲਮਾਂ ਦੇ ਮਾਮਲੇ ਵਿੱਚ, ਇਹ ਭਾਰਤ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਹੈ। ਇਸ ਨੇ 158.71 ਕਰੋੜ ਰੁਪਏ ਦੀ ਕਮਾਈ ਕੀਤੀ।

Fast & Furious 7

    ਫਾਸਟ ਐਂਡ ਫਿਊਰੀਅਸ ਦੇ ਸੱਤਵੇਂ ਭਾਗ ਨੂੰ ਭਾਰਤ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ ਨੇ ਨਾ ਸਿਰਫ ਦੁਨੀਆ ਭਰ ਚ ਭਾਰੀ ਮੁਨਾਫਾ ਕਮਾਇਆ ਸਗੋਂ ਭਾਰਤ ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਦੂਜੀ ਫਿਲਮ ਬਣ ਗਈ। ਇਸ ਨੇ 108 ਕਰੋੜ ਰੁਪਏ ਦੀ ਕਮਾਈ ਕੀਤੀ।

Jurassic World

    ਜੁਰਾਸਿਕ ਵਰਲਡ ਇੱਕ ਅਜਿਹੀ ਫਿਲਮ ਸੀ ਜੋ ਅਸੀਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ। ਭਾਰਤੀਆਂ ਦੇ ਇਸ ਫਿਲਮ ਨੂੰ ਪਸੰਦ ਕਰਨ ਦਾ ਇੱਕ ਵੱਡਾ ਕਾਰਨ ਇਸ ਚ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅਹਿਮ ਭੂਮਿਕਾ ਨਿਭਾਉਣਾ ਸੀ। ਇਹ ਫਿਲਮ 101 ਕਰੋੜ ਰੁਪਏ ਦੀ ਕਮਾਈ ਨਾਲ ਭਾਰਤ ਵਿੱਚ 100 ਕਰੋੜ ਰੁਪਏ ਦੀ ਕਮਾਈ ਦੇ ਅੰਕੜੇ ਨੂੰ ਛੂਹਣ ਵਾਲੀ ਪਹਿਲੀ ਹਾਲੀਵੁੱਡ ਫਿਲਮ ਬਣੀ।

View More Web Stories