ਐਕਟਿੰਗ ਤੋਂ ਪਹਿਲਾਂ ਡਾਕਟਰ ਬਨਣ ਦੀ ਤਿਆਰੀ ਵਿੱਚ ਸੀ ਤਾਨਿਆ


2024/01/19 14:07:04 IST

ਜਨਮ

    6 ਮਈ 1993 ਨੂੰ ਜਮਸ਼ੇਦਪੁਰ, ਝਾਰਖੰਡ ਵਿੱਚ ਜਨਮੀ ਤਾਨੀਆ ਦੇ ਮਾਤਾ-ਪਿਤਾ ਪੰਜਾਬ ਨਾਲ ਸਬੰਧਤ ਹਨ। ਅਜਿਹੇ ਚ ਤਾਨੀਆ ਦਾ ਬਚਪਨ ਅੰਮ੍ਰਿਤਸਰ ਚ ਬੀਤਿਆ ਅਤੇ ਉਸ ਦੀ ਪੜ੍ਹਾਈ ਵੀ ਪੰਜਾਬ ਚ ਹੀ ਹੋਈ।

ਹੈਰਾਨੀਜਨਕ ਕੰਮ

    ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਚ ਮਾਹਿਰ ਤਾਨੀਆ ਨੇ ਆਪਣੀ ਜ਼ਿੰਦਗੀ ਚ ਅਜਿਹੇ ਕੰਮ ਕੀਤੇ ਹਨ, ਜੋ ਅੱਜ ਵੀ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ।

ਘਰੋਂ ਭੱਜੀ

    ਤਾਨੀਆ ਦੇ ਪਰਿਵਾਰ ਵਾਲੇ ਉਸ ਤੇ ਵਿਆਹ ਲਈ ਦਬਾਅ ਪਾ ਰਹੇ ਸਨ। ਅਜਿਹੇ ਚ ਤਾਨੀਆ ਭਾਰਤ ਛੱਡ ਕੇ ਕੈਨੇਡਾ ਭੱਜ ਗਈ। ਇਸ ਗੱਲ ਦਾ ਖੁਲਾਸਾ ਖੁਦ ਤਾਨੀਆ ਨੇ ਇਕ ਇੰਟਰਵਿਊ ਚ ਕੀਤਾ ਸੀ।

ਪਹਿਲੀ ਫਿਲਮ

    ਤਾਨੀਆ ਨੇ ਆਪਣੀ ਅਦਾਕਾਰੀ, ਸੁੰਦਰਤਾ ਅਤੇ ਪਿਆਰੀ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਸ ਨੇ ਆਪਣੀ ਪਹਿਲੀ ਫਿਲਮ ਸੁਫਨਾ ਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ।

ਕੈਨੇਡਾ ਵਿੱਚ ਪੀਜੀ

    ਚੰਡੀਗੜ੍ਹ ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਾਨੀਆ ਪੀਜੀ ਲਈ ਕੈਨੇਡਾ ਚਲੀ ਗਈ ਸੀ। ਉਹ ਦੱਸਦੀ ਹੈ ਕਿ ਜੇਕਰ ਉਹ ਭਾਰਤ ਚ ਰਹਿੰਦੀ ਤਾਂ ਉਸਦਾ ਵਿਆਹ ਕਰ ਦਿੱਤਾ ਜਾਂਦਾ।

ਸੁਪਨਾ ਹੋਇਆ ਪੂਰਾ

    ਜ਼ਿਕਰਯੋਗ ਹੈ ਕਿ ਛੇ ਸਾਲ ਦੀ ਪੜ੍ਹਾਈ ਤੋਂ ਬਾਅਦ ਤਾਨੀਆ ਨੇ ਅਦਾਕਾਰੀ ਦਾ ਆਪਣਾ ਸੁਪਨਾ ਪੂਰਾ ਕੀਤਾ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵੀ ਮੰਨ ਗਏ।

ਕਰੀਅਰ

    ਉਸ ਨੇ ਮੈਡੀਕਲ ਦਾਖਲਾ ਵੀ ਲਿਆ ਸੀ। ਦਰਅਸਲ ਤਾਨੀਆ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਡਾਕਟਰ ਬਣੇ ਪਰ ਤਾਨੀਆ ਨੇ ਐਕਟਿੰਗ ਨੂੰ ਆਪਣਾ ਕਰੀਅਰ ਬਣਾ ਲਿਆ।

View More Web Stories