ਫਲਾਪ ਫਿਲਮ ਨਾਲ ਹੋਈ ਸ਼ੁਰੂਆਤ ਨੂੰ ਤਮੰਨਾ ਨੇ ਬਦਲਿਆ ਕਾਮਯਾਬੀ ਵਿੱਚ


2024/01/28 14:33:38 IST

67 ਫਿਲਮਾਂ

    ਤਮੰਨਾ ਭਾਟੀਆ 18 ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ ਅਤੇ ਲਗਭਗ 67 ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੀ ਹੈ।

ਡੈਬਿਊ ਫਿਲਮ ਫਲਾਪ

    ਤਮੰਨਾ ਦਾ ਸ਼ੁਰੂਆਤੀ ਫਿਲਮੀ ਸਫਰ ਆਸਾਨ ਨਹੀਂ ਸੀ। ਉਨ੍ਹਾਂ ਦੀ ਬਾਲੀਵੁੱਡ ਡੈਬਿਊ ਫਿਲਮ ਹੀ ਫਲਾਪ ਰਹੀ ਸੀ। ਫਿਰ ਉਸ ਨੇ ਕੰਮ ਦੀ ਭਾਲ ਵਿਚ ਸਾਊਥ ਸਿਨੇਮਾ ਵੱਲ ਰੁਖ਼ ਕੀਤਾ।

ਅਫਵਾਹਾਂ ਨਾਲ ਰਿਸ਼ਤਾ

    ਵਿਰਾਟ ਕੋਹਲੀ ਅਤੇ ਪਾਕਿਸਤਾਨੀ ਕ੍ਰਿਕਟਰ ਨਾਲ ਉਸਦੇ ਰਿਸ਼ਤੇ ਦੀਆਂ ਅਫਵਾਹਾਂ ਜ਼ੋਰਾਂ ਤੇ ਸਨ ਪਰ ਤਮੰਨਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।

ਪੰਜਾਬੀ ਪਰਿਵਾਰ ਵਿੱਚ ਜਨਮ

    ਉਸਦਾ ਜਨਮ 21 ਦਸੰਬਰ 1989 ਨੂੰ ਮੁੰਬਈ ਵਿੱਚ ਸਿੰਧੀ ਮੂਲ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸੰਤੋਸ਼ ਭਾਟੀਆ ਪੇਸ਼ੇ ਤੋਂ ਹੀਰੇ ਦੇ ਵਪਾਰੀ ਹਨ।

13 ਸਾਲ ਦੀ ਉਮਰ

    ਤਮੰਨਾ 13 ਸਾਲ ਦੀ ਉਮਰ ਤੋਂ ਹੀ ਪ੍ਰਿਥਵੀ ਥੀਏਟਰ ਨਾਲ ਜੁੜੀ ਹੋਈ ਸੀ, ਜਿੱਥੇ ਉਹ ਸਟੇਜ ਤੇ ਪਰਫਾਰਮ ਵੀ ਕਰਦੀ ਸੀ। ਉਸਨੇ ਛੋਟੀ ਉਮਰ ਵਿੱਚ ਹੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਆਪਣੀ ਪਛਾਣ ਬਣਾਈ।

ਦੱਖਣੀ ਸਿਨੇਮਾ ਵੱਲ ਰੁਖ

    ਪਹਿਲੀ ਫਿਲਮ ਫਲਾਪ ਹੋਣ ਤੋਂ ਬਾਅਦ ਤਮੰਨਾ ਲਈ ਕੰਮ ਮਿਲਣਾ ਮੁਸ਼ਕਿਲ ਹੋ ਗਿਆ। ਆਪਣੇ ਕਰੀਅਰ ਵਿੱਚ ਇੱਕ ਵੱਡੀ ਤਬਦੀਲੀ ਲਈ, ਉਸਨੇ ਦੱਖਣੀ ਸਿਨੇਮਾ ਵੱਲ ਰੁਖ ਕੀਤਾ।

ਹਿੰਦੀ ਫਿਲਮਾਂ

    8 ਸਾਲ ਬਾਅਦ ਤਮੰਨਾ ਨੇ ਹਿੰਦੀ ਫਿਲਮਾਂ ਚ ਵਾਪਸੀ ਕੀਤੀ। ਉਹ 2013 ਦੀ ਫਿਲਮ ਹਿੰਮਤਵਾਲਾ ਵਿੱਚ ਅਜੇ ਦੇਵਗਨ ਦੇ ਨਾਲ ਨਜ਼ਰ ਆਈ ਸੀ। ਉਦੋਂ ਤੋਂ ਉਹ ਚੋਣਵੀਆਂ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

View More Web Stories