ਜਿੰਦਗੀ 'ਚ ਕਦੀਂ ਹਾਰ ਨਹੀਂ ਮੰਨੀ ਤਾਪਸੀ ਪੰਨੂ ਨੇ


2024/03/20 13:05:31 IST

ਵੱਖਰਾ ਸਥਾਨ

    ਤਾਪਸੀ ਪੰਨੂ ਫਿਲਮ ਇੰਡਸਟਰੀ ਦੀ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਆਪਣੀ ਮਿਹਨਤ ਦੇ ਦਮ ਤੇ ਬਹੁਤ ਘੱਟ ਸਮੇਂ ਚ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ।

ਅਕਸਰ ਸੁਰਖੀਆਂ 'ਚ

    ਤਾਪਸੀ ਫਿਲਮਾਂ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਚ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਅਕਸਰ ਕੰਗਨਾ ਅਤੇ ਉਨ੍ਹਾਂ ਵਿਚਕਾਰ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ।

ਜਨਮ

    ਤਾਪਸੀ ਪੰਨੂ ਦਾ ਜਨਮ 1 ਅਗਸਤ 1987 ਨੂੰ ਦਿੱਲੀ ਵਿੱਚ ਹੋਇਆ ਸੀ। ਤਾਪਸੀ ਦੇ ਪਿਤਾ ਦਿਲ ਮੋਹਨ ਇੱਕ ਕਾਰੋਬਾਰੀ ਹਨ ਅਤੇ ਉਸਦੀ ਮਾਂ ਨਿਰਮਲਜੀਤ ਪੰਨੂ ਇੱਕ ਘਰੇਲੂ ਔਰਤ ਹੈ।

ਸਕੁਐਸ਼ ਖਿਡਾਰਨ

    ਦੱਸ ਦੇਈਏ ਕਿ ਜਦੋਂ ਤਾਪਸੀ ਪੰਨੂ ਸਿਰਫ 8 ਸਾਲ ਦੀ ਸੀ ਤਾਂ ਉਸਨੇ ਭਰਤਨਾਟਿਅਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਤਾਪਸੀ ਨੇ ਕਰੀਬ ਅੱਠ ਸਾਲ ਡਾਂਸ ਦੀ ਟ੍ਰੇਨਿੰਗ ਵੀ ਲਈ। ਤਾਪਸੀ ਸਕੁਐਸ਼ ਖਿਡਾਰਨ ਵੀ ਹੈ।

ਟੈਲੇਂਟ ਸ਼ੋਅ

    ਤਾਪਸੀ ਨੇ ਇੱਕ ਟੈਲੇਂਟ ਸ਼ੋਅ ਰਾਹੀਂ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਉਸ ਨੇ Get Gorgeous ਲਈ ਆਡੀਸ਼ਨ ਦਿੱਤਾ। ਤਾਪਸੀ ਇਸ ਆਡੀਸ਼ਨ ਵਿੱਚ ਚੁਣੀ ਗਈ ਅਤੇ ਉਹ ਮਾਡਲਿੰਗ ਵੱਲ ਵਧ ਗਈ।

ਤੇਲਗੂ ਸਿਨੇਮਾ

    ਬਾਲੀਵੁੱਡ ਵਿੱਚ ਆਪਣਾ ਨਾਮ ਅਤੇ ਸਥਾਨ ਬਣਾਉਣ ਵਾਲੀ ਤਾਪਸੀ ਪੰਨੂ ਨੇ ਸਾਲ 2010 ਵਿੱਚ ਤੇਲਗੂ ਸਿਨੇਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਕਈ ਭਾਸ਼ਾਵਾਂ ਦੀਆਂ ਫਿਲਮਾਂ ਚ ਕੰਮ ਕੀਤਾ ਹੈ।

ਬਾਲੀਵੁੱਡ 'ਚ ਐਂਟਰੀ

    ਤੇਲਗੂ ਚ ਕਈ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਤਾਪਸੀ ਪੰਨੂ ਨੇ ਸਾਲ 2013 ਚ ਫਿਲਮ ਚਸ਼ਮੇਬੱਦੂਰ ਨਾਲ ਬਾਲੀਵੁੱਡ ਚ ਐਂਟਰੀ ਕੀਤੀ ਸੀ। ਹਾਲਾਂਕਿ ਫਿਲਮ ਪਰਦੇ ਤੇ ਇਹ ਬੁਰੀ ਤਰ੍ਹਾਂ ਫਲਾਪ ਹੋ ਗਈ।

'ਪਿੰਕ' ਤੋਂ ਮਿਲੀ ਪਛਾਣ

    ਤਾਪਸੀ ਪੰਨੂ ਨੇ ਬਾਲੀਵੁੱਡ ਚ ਕਈ ਫਿਲਮਾਂ ਚ ਕੰਮ ਕੀਤਾ ਪਰ ਉਸ ਨੂੰ ਅਸਲੀ ਪਛਾਣ ਫਿਲਮ ਪਿੰਕ ਤੋਂ ਮਿਲੀ। ਹਾਲਾਂਕਿ ਇਸ ਫਿਲਮ ਚ ਤਾਪਸੀ ਇਕੱਲੀ ਨਹੀਂ ਸੀ ਪਰ ਉਸਨੂੰ ਦਰਸ਼ਕਾਂ ਨੇ ਸਰਾਹਿਆ।

ਮੁੱਖ ਫਿਲਮਾਂ

    ਤਾਪਸੀ ਦੀਆਂ ਮੁੱਖ ਫਿਲਮਾਂ ਚ ਬੇਬੀ, ਨਾਮ ਸ਼ਬਾਨਾ, ਸੂਰਮਾ, ਦਿ ਗਾਜ਼ੀ ਅਟੈਕ, ਪਿੰਕ, ਮਨਮਰਜ਼ੀਆਂ, ਬਦਲਾ, ਮੁਲਕ, ਸਾਂਦ ਕੀ ਆਂਖ ਅਤੇ ਥੱਪੜ ਸ਼ਾਮਲ ਹਨ। .

View More Web Stories