ਐਸ਼ਵਰਿਆ ਰਾਏ ਨੂੰ ਆਂਟੀ ਕਹਿਕੇ ਸੁਰਖੀਆਂ 'ਚ ਆਈ ਸੀ ਸੋਨਮ ਕਪੂਰ
ਫਿਲਮਫੇਅਰ ਐਵਾਰਡ
ਨੀਰਜਾ ਲਈ ਸਰਵੋਤਮ ਅਭਿਨੇਤਰੀ ਦਾ ਫਿਲਮਫੇਅਰ ਕ੍ਰਿਟਿਕ ਐਵਾਰਡ ਜਿੱਤਣ ਵਾਲੀ ਸੋਨਮ ਕਪੂਰ ਨੇ 8 ਮਈ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ।
ਲੜਕਿਆਂ ਨੂੰ ਡਰਾਉਂਦੀ ਸੀ
ਸਕੂਲ ਦੇ ਦਿਨਾਂ ਦੌਰਾਨ ਸੋਨਮ ਆਪਣੇ ਭਰਾਵਾਂ ਦਾ ਨਾਂ ਲੈ ਕੇ ਲੜਕਿਆਂ ਨੂੰ ਡਰਾਉਂਦੀ ਸੀ। ਇਕ ਦਿਨ ਸੋਨਮ ਨੇ ਅਰਜੁਨ ਨੂੰ ਇਕ ਲੜਕੇ ਬਾਰੇ ਸ਼ਿਕਾਇਤ ਕੀਤੀ ਅਤੇ ਅਰਜੁਨ ਨੇ ਉਸ ਨੂੰ ਮਾਰਨ ਲਈ ਕਾਲਰ ਤੋਂ ਫੜ ਲਿਆ।
ਬੁਆਏਫ੍ਰੈਂਡ ਨਾਲ ਬ੍ਰੇਕਅੱਪ
ਜਦੋਂ ਸੋਨਮ 19 ਸਾਲ ਦੀ ਸੀ ਤਾਂ ਉਸ ਦੇ ਬੁਆਏਫ੍ਰੈਂਡ ਨੇ ਉਸ ਦੇ ਭਾਰ ਦਾ ਮਜ਼ਾਕ ਉਡਾਇਆ ਅਤੇ ਇਸੇ ਕਾਰਨ ਸੋਨਮ ਨੇ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅੱਪ ਕਰ ਲਿਆ।
35 ਕਿਲੋ ਵਜ਼ਨ ਘਟਾਇਆ
ਸੋਨਮ ਨੇ ਆਪਣੀ ਪਹਿਲੀ ਫਿਲਮ ਸਾਂਵਰੀਆ ਲਈ ਆਪਣਾ ਵਜ਼ਨ 35 ਕਿਲੋ ਘਟਾਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ ਬਲੈਕ ਚ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੀਤੀ ਸੀ।
ਵੇਟਰੈਸ ਵਜੋਂ ਕੰਮ
ਸਦਾਬਹਾਰ ਅਭਿਨੇਤਾ ਅਨਿਲ ਕਪੂਰ ਦੀ ਧੀ ਹੋਣ ਦੇ ਬਾਵਜੂਦ ਸੋਨਮ ਕਪੂਰ ਨੂੰ ਆਪਣੀ ਜੇਬ ਖਰਚੀ ਕਮਾਉਣ ਲਈ ਵੇਟਰ ਬਣਨਾ ਪਿਆ। ਸੋਨਮ ਦੀ ਪਹਿਲੀ ਨੌਕਰੀ ਸਿੰਗਾਪੁਰ ਦੇ ਇੱਕ ਮੈਕਸੀਕਨ ਰੈਸਟੋਰੈਂਟ ਵਿੱਚ ਵੇਟਰੈਸ ਵਜੋਂ ਸੀ।
ਟਿੱਪਣੀਆਂ
ਸੋਨਮ ਕਪੂਰ ਆਪਣੇ ਜਨਤਕ ਬਿਆਨਾਂ ਅਤੇ ਟਿੱਪਣੀਆਂ ਲਈ ਜਾਣੀ ਜਾਂਦੀ ਹੈ। ਲੋਰੀਅਲ ਦੀ ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਸੋਨਮ ਨੇ ਐਸ਼ਵਰਿਆ ਰਾਏ ਬੱਚਨ ਨੂੰ ਆਂਟੀ ਕਿਹਾ ਸੀ।
11 ਰੁਪਏ ਵਿੱਚ ਕੀਤੀ ਫਿਲਮ
ਸੋਨਮ ਕਪੂਰ ਨੇ ਫਿਲਮ ਭਾਗ ਮਿਲਖਾ ਭਾਗ ਲਈ ਸਿਰਫ 11 ਰੁਪਏ ਲਏ ਸਨ। ਇਸ ਬਾਰੇ ਗੱਲ ਕਰਦੇ ਹੋਏ ਸੋਨਮ ਨੇ ਕਿਹਾ ਸੀ ਕਿ ਇਕ ਮਹਾਨ ਸ਼ਖਸੀਅਤ ਤੇ ਬਣੀ ਇਸ ਫਿਲਮ ਲਈ ਮੇਰੇ ਲਈ ਪੈਸਾ ਕੋਈ ਮਾਇਨੇ ਨਹੀਂ ਰੱਖਦਾ।
ਰਣਬੀਰ ਕਪੂਰ ਨੂੰ ਕੀਤਾ ਡੇਟ
ਸੋਨਮ ਕਪੂਰ ਨੇ ਰਣਬੀਰ ਕਪੂਰ ਨੂੰ ਡੇਟ ਕੀਤਾ ਹੈ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਰਣਬੀਰ ਨੂੰ ਡੇਟ ਕਰਨ ਤੋਂ ਬਾਅਦ ਸੋਨਮ ਕਪੂਰ ਨੇ ਸਹੁੰ ਖਾਧੀ ਸੀ ਕਿ ਉਹ ਕਿਸੇ ਵੀ ਐਕਟਰ ਨੂੰ ਡੇਟ ਨਹੀਂ ਕਰੇਗੀ।
View More Web Stories