ਪੰਜਾਬੀ ਸਿਨੇਮਾ 'ਚ ਆਉਣ ਤੋਂ ਪਹਿਲਾਂ ਏਅਰ ਹੋਸਟੈੱਸ ਸੀ ਸੋਨਮ ਬਾਜਵਾ
ਹਿੱਟ ਅਭਿਨੇਤਰੀ
ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀਆਂ ਹਿੱਟ ਅਭਿਨੇਤਰੀਆਂ ਵਿੱਚੋਂ ਇੱਕ ਹੈ। ਪੰਜਾਬੀ ਸਿਨੇਮਾ ਚ ਆਉਣ ਤੋਂ ਪਹਿਲਾਂ ਸੋਨਮ ਏਅਰ ਹੋਸਟੈੱਸ ਸੀ।
2012 ਵਿੱਚ ਮਿਲੇ ਆਫਰ
2012 ਵਿੱਚ ਮਿਸ ਇੰਡੀਆ ਵਿੱਚ ਹਿੱਸਾ ਲੈਣ ਤੋਂ ਬਾਅਦ ਹੀ ਉਸ ਨੂੰ ਪੰਜਾਬੀ ਫਿਲਮਾਂ ਦੇ ਆਫਰ ਮਿਲਣ ਲੱਗੇ। ਆਓ ਤੁਹਾਨੂੰ ਦੱਸਦੇ ਹਾਂ ਪੰਜਾਬੀ ਸਿਨੇਮਾ ਦੀ ਜਾਨ ਸੋਨਮ ਬਾਜਵਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਬਚਪਨ ਤੋਂ ਹੀ ਸ਼ੌਕ
ਉਹ ਦੱਸਦੀ ਹੈ ਕਿ ਉਸਦੇ ਪਿਤਾ ਪ੍ਰਿੰਸੀਪਲ ਅਤੇ ਮਾਂ ਸਿੱਖਿਆ ਸ਼ਾਸਤਰੀ ਹਨ, ਪਰ ਬਚਪਨ ਤੋਂ ਹੀ ਉਸਨੂੰ ਐਕਟਿੰਗ ਅਤੇ ਮਾਡਲਿੰਗ ਵਿੱਚ ਦਿਲਚਸਪੀ ਸੀ।
ਮਿਸ ਇੰਡੀਆ
ਉਸਨੇ ਸਾਲ 2012 ਵਿੱਚ ਫੇਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਫਿਰ ਉਹ ਮਾਡਲਿੰਗ ਵੱਲ ਮੁੜੀ ਅਤੇ ਉਸ ਤੋਂ ਬਾਅਦ ਉਸਨੂੰ ਪੰਜਾਬੀ ਫਿਲਮਾਂ ਦੇ ਵੀ ਆਫਰ ਆਉਣ ਲੱਗੇ।
ਸਾਊਥ ਫਿਲਮਾਂ
ਸੋਨਮ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਸਾਊਥ ਫਿਲਮਾਂ ਵਿੱਚ ਵੀ ਹੱਥ ਅਜ਼ਮਾਇਆ ਹੈ। ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਸਾਊਥ ਫ਼ਿਲਮਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਸਟਾਰਡਮ
ਸਟਾਰਡਮ ਨੂੰ ਲੈ ਕੇ ਸੋਨਮ ਦਾ ਕਹਿਣਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਸਟਾਰਡਮ ਹਰ ਸਮੇਂ ਕਿਸੇ ਨਾਲ ਨਹੀਂ ਰਹਿੰਦਾ। ਸਮਾਂ ਬਦਲਦਾ ਰਹਿੰਦਾ ਹੈ, ਇਸ ਲਈ ਸਟਾਰਡਮ ਦੇ ਪਿੱਛੇ ਇੰਨਾ ਨਾ ਭੱਜੋ।
ਘੁੰਮਣਾ ਪਸੰਦ
ਉਸਨੂੰ ਯਾਤਰਾ ਕਰਨਾ, ਖਰੀਦਦਾਰੀ ਕਰਨਾ, ਗੱਲਾਂ ਕਰਨਾ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵਿਹਲਾ ਸਮਾਂ ਬਿਤਾਉਣਾ ਪਸੰਦ ਹੈ।
ਹਿੱਟ ਫਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-3 ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।
View More Web Stories