ਸਿਨੇ ਸਟਾਰ ਧਰਮਿੰਦਰ ਨਾਲ ਜੁੜੇ ਕੁੱਝ ਰੌਚਕ ਤੱਥ
ਜਨਮ
ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਪਿੰਡ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ।
ਮੁਢਲਾ ਜੀਵਨ
ਧਰਮਿੰਦਰ ਨੇ ਆਪਣਾ ਮੁਢਲਾ ਜੀਵਨ ਪਿੰਡ ਸਾਹਨੇਵਾਲ ਵਿੱਚ ਬਿਤਾਇਆ ਅਤੇ ਪਿੰਡ ਲਲਤੋਂ ਕਲਾਂ, ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ।
ਐਕਟਿੰਗ ਦੀ ਸ਼ੁਰੂਆਤ
ਧਰਮਿੰਦਰ ਨੇ 1960 ਚ ਫਿਲਮ ਦਿਲ ਵੀ ਤੇਰਾ ਹਮ ਭੀ ਤੇਰੇ ਨਾਲ ਆਪਣੇ ਐਕਟਿੰਗ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸਨੇ ਕੁਝ ਸਹਾਇਕ ਭੂਮਿਕਾਵਾਂ ਵਿੱਚ ਕੰਮ ਕੀਤਾ।
ਪਹਿਲੀ ਕਮਾਈ 51 ਰੁਪਏ
ਫਿਲਮ ਦਿਲ ਵੀ ਤੇਰਾ ਔਰ ਹਮ ਭੀ ਤੇਰੇ ਤਿੰਨ ਨਿਰਮਾਤਾਵਾਂ ਨੇ ਮਿਲ ਕੇ ਬਣਾਈ ਸੀ, ਇਸ ਲਈ ਜਿਸ ਦਿਨ ਧਰਮਿੰਦਰ ਫਿਲਮ ਸਾਈਨ ਕਰਨ ਗਏ ਤਾਂ ਤਿੰਨਾਂ ਨੇ ਮਿਲ ਕੇ ਉਨ੍ਹਾਂ ਨੂੰ 17-17 ਰੁਪਏ ਦਿੱਤੇ।
ਖਲਨਾਇਕ ਦੀ ਭੂਮਿਕਾ
1964 ਵਿੱਚ, ਉਸਨੇ ਮੋਹਨ ਕੁਮਾਰ ਦੁਆਰਾ ਨਿਰਦੇਸ਼ਤ ਫਿਲਮ ਆਈ ਮਿਲਨੇ ਕੀ ਬੇਲਾ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾਈ। ਇਸ ਫਿਲਮ ਤੋਂ ਇੰਡਸਟਰੀ ਨੂੰ ਧਰਮਿੰਦਰ ਸੁਪਰਸਟਾਰ ਮਿਲਿਆ।
ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ
ਧਰਮਿੰਦਰ ਨੇ 1997 ਵਿੱਚ ਭਾਰਤੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਜਿੱਤਿਆ।
ਜੀਵਨ ਸੀਥੀ
ਉਨ੍ਹਾਂ ਦੀ ਸਭ ਤੋਂ ਸਫਲ ਜੋੜੀ ਹੇਮਾ ਮਾਲਿਨੀ ਨਾਲ ਸੀ, ਜੋ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਬਣੀ।
300 ਤੋਂ ਵੱਧ ਫਿਲਮਾਂ
ਧਰਮਿੰਦਰ ਨੇ ਪੰਜ ਦਹਾਕਿਆਂ ਦੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਹਿੰਦੀ ਸਿਨੇਮਾ ਵਿੱਚ ਯੋਗਦਾਨ ਲਈ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਾਪਤ ਕੀਤਾ।
ਪਦਮ ਭੂਸ਼ਣ ਸਨਮਾਨ
2012 ਵਿੱਚ, ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ, ਭਾਰਤ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਸੀ
ਕੁੱਲ ਸੰਪਤੀ ਲਗਭਗ 450 ਕਰੋੜ ਰੁਪਏ
ਧਰਮਿੰਦਰ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 450 ਕਰੋੜ ਰੁਪਏ ਦੱਸੀ ਜਾਂਦੀ ਹੈ।
View More Web Stories