ਸਿੱਧੂ ਮੂਸੇਵਾਲਾ ਦੇ ਗੀਤ Watch-Out ਨੇ ਯੂਟਿਊਬ ਤੇ ਪਾਈ ਧੱਕ
ਦੀਵਾਲੀ ਦੇ ਦਿਨ ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦੀ ਮੌਤ ਬਾਅਦ ਇਹ ਉਨ੍ਹਾਂ ਦਾ 5 ਪੰਜਵਾਂ ਗੀਤ ਹੈ ਜਿਸਨੂੰ ਦੀਵਾਲੀ ਦਿਨ ਯੂਟਿਊਬ ਤੇ ਰਿਲੀਜ਼ ਕੀਤਾ ਗਿਆ।
Watch-Out:30 ਮਿੰਟ ਵਿੱਚ 15 ਲੱਖ ਵਿਊਜ਼
ਸਿੱਧੂ ਦੇ ਨਵੇ ਗੀਤ Watch-Out ਨੂੰ ਯੂਟਿਊਬ ਤੇ 30 ਮਿੰਟ ਵਿੱਚ 15 ਲੱਖ ਵਿਊਜ਼ 7 ਲੱਖ ਲਾਈਕ ਮਿਲ ਚੁੱਕੇ ਸਨ।
ਪਹਿਲਾਂ ਵੀ ਚਾਰ ਗੀਤ ਹੋ ਚੁੱਕੇ ਰਿਲੀਜ਼
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਦਕਿ ਦੂਜਾ ਗੀਤ ਵਾਰ ਸੀ। ਜੋ ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਈ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ ਅਤੇ 8 ਜੁਲਾਈ ਨੂੰ ਚੋਰਨੀ ਗੀਤ ਰਿਲੀਜ਼ ਕੀਤਾ ਗਿਆ ਸੀ।
ਮਾਂ ਚਰਨ ਕੌਰ ਦਾ ਸੁਨੇਹਾ
ਗੀਤ ਦਾ ਪੋਸਟਰ ਜਾਰੀ ਕਰਨ ਸਮੇਂ ਮਾਂ ਚਰਨ ਕੌਰ ਨੇ ਇੱਕ ਸੁਨੇਹਾ ਵੀ ਲਿਖਿਆ ਸੀ- ਆ ਗਿਆ ਮੇਰਾ ਬੱਬਰ ਸ਼ੇਰ ਤੇ ਤੁਹਾਡਾ ਭਰਾ। ਇਸ ਨੂੰ ਪਿੱਛੇ ਧੱਕਣਾ ਆਸਾਨ ਨਹੀਂ ਹੈ, ਬਿਹਤਰ ਹੋਵਾਗਾ ਰਸਤਾ ਸਾਫ਼ ਕਰ ਦੋ।
ਪ੍ਰਸ਼ੰਸਕਾਂ ਲਈ ਦੀਵਾਲੀ ਤੋਹਫਾ
ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਨਵਾਂ ਗੀਤ ਸਿੱਧੂ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਦੀਵਾਲੀ ਦਾ ਤੋਹਫਾ ਹੈ।
ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਸਿੱਧੂ
ਮਾਂ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।
ਗੀਤ ਸੁਣਨ ਤੋਂ ਬਾਅਦ ਭਾਵੁਕ ਹੋਏ ਮਾਤਾ-ਪਿਤਾ
ਆਪਣੇ ਬੇਟੇ ਸਿੱਧੂ ਦੇ ਗੀਤ ਨੂੰ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਮੋਬਾਈਲ ਤੇ ਸੁਣਿਆ ਅਤੇ ਉਹ ਭਾਵੁਕ ਹੋ ਗਏ।
ਗੀਤਾਂ ਰਾਹੀਂ ਜਿੰਦਾ ਰਹੇਗਾ ਸਿੱਧੂ ਮੂਸੇਵਾਲਾ
ਗੀਤ ਸੁਣਨ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਪੁੱਤਰ ਨੂੰ ਇਸ ਦੁਨੀਆ ਤੋਂ ਗਏ ਕਰੀਬ ਡੇਢ ਸਾਲ ਹੋ ਗਏ ਹਨ, ਪਰ ਉਹ ਸਿੱਧੂ ਨੂੰ ਉਸਦੇ ਗੀਤਾਂ ਰਾਹੀਂ ਜਿਉਂਦਾ ਰੱਖੇਣਗੇ।
ਹੋਰ ਵੀ ਆਉਣਗੇ ਗੀਤ
ਬਲਕੌਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੂਸੇਵਾਲਾ ਦੇ ਹੋਰ ਵੀ ਕਈ ਗੀਤ ਰਿਲੀਜ਼ ਕੀਤੇ ਜਾਣਗੇ।
View More Web Stories