ਸਕੂਲ ਜਾਣ ਲਈ ਸ਼ਰੂਤੀ ਹਾਸਨ ਨੇ ਬਦਲ ਲਿਆ ਸੀ ਨਾਮ


2024/04/03 13:39:57 IST

ਕਈ ਫਿਲਮਾਂ ਵਿੱਚ ਕੰਮ

    ਅਦਾਕਾਰਾ ਸ਼ਰੂਤੀ ਹਾਸਨ ਨੇ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ। ਸੁਪਰਸਟਾਰ ਕਮਲ ਹਾਸਨ ਦੀ ਲਾਡਲੀ ਧੀ ਸ਼ਰੂਤੀ ਹਾਸਨ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਬਿਆਨਾਂ ਲਈ ਸੁਰਖੀਆਂ 'ਚ

    ਕਮਲ ਹਾਸਨ ਅਤੇ ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਸਾਰਿਕਾ ਦੀ ਬੇਟੀ ਸ਼ਰੂਤੀ ਆਪਣੀਆਂ ਜ਼ਬਰਦਸਤ ਫਿਲਮਾਂ ਅਤੇ ਬੇਬਾਕ ਬਿਆਨਾਂ ਲਈ ਸੁਰਖੀਆਂ ਚ ਰਹਿੰਦੀ ਹੈ।

ਜਨਮ

    ਸ਼ਰੂਤੀ ਹਾਸਨ ਦਾ ਜਨਮ 28 ਜਨਵਰੀ 1986 ਨੂੰ ਚੇਨਈ ਵਿੱਚ ਹੋਇਆ ਸੀ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਰੂਤੀ ਆਪਣੇ ਮਾਤਾ-ਪਿਤਾ ਦੇ ਵਿਆਹ ਤੋਂ ਪਹਿਲਾਂ ਹੀ ਇਸ ਦੁਨੀਆ ਚ ਆਈ ਸੀ।

ਦਿਲਚਸਪ ਗੱਲਾਂ

    ਉਸ ਦੇ ਸਕੂਲ ਨਾਲ ਜੁੜੀਆਂ ਕਈ ਗੱਲਾਂ ਕਾਫੀ ਦਿਲਚਸਪ ਹਨ। ਇਨ੍ਹਾਂ ਚੋਂ ਇਕ ਇਹ ਹੈ ਕਿ ਸ਼ਰੂਤੀ ਹਾਸਨ ਬਚਪਨ ਚ ਸਕੂਲ ਜਾਂਦੇ ਸਮੇਂ ਆਪਣਾ ਨਾਂ ਬਦਲ ਲੈਂਦੀ ਸੀ।

ਸਕੂਲੀ ਨਾਮ

    ਸ਼ਰੂਤੀ ਨੇ ਸਕੂਲ ਚ ਆਪਣਾ ਨਾਂ ਪੂਜਾ ਰਾਮਚੰਦਰਨ ਰੱਖਿਆ ਸੀ। ਸ਼ਰੂਤੀ ਦੇ ਇਸ ਕਦਮ ਦਾ ਕਾਰਨ ਉਸ ਦੇ ਅਧਿਆਪਕਾਂ ਅਤੇ ਸਕੂਲ ਦੇ ਬਾਕੀ ਸਾਰੇ ਬੱਚਿਆਂ ਤੋਂ ਲਾਈਮਲਾਈਟ ਅਤੇ ਸਟਾਰ ਟ੍ਰੀਟਮੈਂਟ ਤੋਂ ਬਚਣਾ ਸੀ।

ਕਰੀਅਰ

    ਸ਼ਰੂਤੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ ਬਾਲ ਕਲਾਕਾਰ ਵਜੋਂ ਕਈ ਫਿਲਮਾਂ ਵਿੱਚ ਗੀਤ ਗਾਏ ਅਤੇ ਚਾਰ ਸਾਲ ਦੀ ਉਮਰ ਵਿੱਚ ਉਸਨੇ ਕਮਲ ਹਾਸਨ ਦੀ ਫਿਲਮ ਹੇ ਰਾਮ ਵਿੱਚ ਇੱਕ ਛੋਟਾ ਜਿਹਾ ਰੋਲ ਵੀ ਕੀਤਾ ਸੀ।

ਤੇਲਗੂ ਫਿਲਮ

    ਸ਼ਰੂਤੀ ਨੂੰ 2011 ਦੀ ਤੇਲਗੂ ਫਿਲਮ ਅਨਾਗਾਨਾਗਾ ਓ ਧੀਰੁਡੂ ਅਤੇ ਤਾਮਿਲ ਫਿਲਮ 7ਓਮ ਅਰੀਵੂ ਲਈ ਦੱਖਣ ਦੀ ਸਰਵੋਤਮ ਫੀਮੇਲ ਡੈਬਿਊ ਲਈ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਲੇਬੈਕ ਗਾਇਕਾ

    ਉਸ ਨੂੰ ਸਰਵੋਤਮ ਮਹਿਲਾ ਪਲੇਬੈਕ ਗਾਇਕਾ ਲਈ ਫਿਲਮਫੇਅਰ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਉਹ ਸੰਗੀਤ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹਨ। ਉਸਨੇ 2009 ਵਿੱਚ ਆਪਣਾ ਸੰਗੀਤ ਬੈਂਡ ਬਣਾਇਆ ਸੀ।

View More Web Stories