ਸ਼ਾਹਰੁਖ ਖਾਨ ਨੇ ਲੁੱਟੇ ਦਿਲ


2023/11/19 21:17:12 IST

ਕਈ ਸਿਤਾਰੇ ਪੁੱਜੇ

    ਵਿਸ਼ਵ ਕੱਪ ਫਾਈਨਲ ਮੁਕਾਬਲਾ ਦੇਖਣ ਬਾਲੀਵੁੱਡ ਦੇ ਕਈ ਸਿਤਾਰੇ ਪੁੱਜੇ ਸੀ। ਪਰ ਸ਼ਾਹਰੁਖ ਖਾਨ ਨੇ ਅਜਿਹਾ ਕਰ ਦਿੱਤਾ ਕਿ ਚਾਰੇ ਪਾਸੇ ਵਾਹ-ਵਾਹ ਹੋਈ।

ਪਰਿਵਾਰ ਸੰਗ ਬਾਦਸ਼ਾਹ

    ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਆਪਣੇ ਪਰਿਵਾਰ ਸੰਗ ਮੈਚ ਦੇਖਣ ਆਏ। ਉਹਨਾਂ ਦੇ ਇੱਕ ਅੰਦਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਆਸ਼ਾ ਭੋਸਲੇ ਦਾ ਕੱਪ ਚੁੱਕਿਆ

    ਸ਼ਾਹਰੁਖ ਦੇ ਨਾਲ ਆਸ਼ਾ ਭੋਸਲੇ ਮੈਚ ਦੇਖ ਰਹੇ ਸੀ। ਉਹਨਾਂ ਨੇ ਚਾਹ ਪੀ ਕੇ ਆਪਣਾ ਕੱਪ ਅੱਗੇ ਰੱਖਿਆ ਹੋਇਆ ਸੀ ਜਿਸਨੂੰ ਸ਼ਾਹਰੁਖ ਨੇ ਚੁੱਕ ਲਿਆ।

ਸਾਦਗੀ ਦੀ ਮਿਸਾਲ

    ਇਹ ਸ਼ਾਹਰੁਖ ਦੀ ਸਾਦਗੀ ਦੀ ਮਿਸਾਲ ਹੈ ਕਿ ਉਹ ਖਾਲੀ ਕੱਪ ਖੁਦ ਰਿਫ੍ਰੈਸ਼ਮੈਂਟ ਰੂਮ ਚ ਰੱਖਣ ਗਏ। ਇਸੇ ਦੌਰਾਨ ਸਰਵਿਸਮੈਨ ਨੇ ਕੱਪ ਉਹਨਾਂ ਤੋਂ ਫੜਿਆ।

ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼

    ਸ਼ਾਹਰੁਖ ਦੇ ਇਸ ਅੰਦਾਜ਼ ਦੀ ਵੀਡਿਓ ਸ਼ੋਸ਼ਲ ਮੀਡੀਆ ਉਪਰ ਖੂਬ ਵਾਇਰਲ ਹੋਈ। ਪ੍ਰਸ਼ੰਸਕਾਂ ਨੇ ਰੱਜ ਕੇ ਤਾਰੀਫ਼ ਕੀਤੀ।

View More Web Stories