ਆਫ ਸ਼ੋਲਡਰ ਡਰੈਸ ਵਿੱਚ ਸ਼ਹਿਨਾਜ਼ ਨੇ ਲਾਇਆ ਗਲੈਮਰ ਦਾ ਤੜਕਾ
ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਫੋਟੋਆਂ
ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਨੂੰ ਤਸਵੀਰਾਂ ਚ ਉਸ ਦਾ ਗਲੈਮਰਸ ਲੁੱਕ ਕਾਫੀ ਪਸੰਦ ਆ ਰਿਹਾ ਹੈ।
ਸੁਰਖੀਆਂ 'ਚ ਰਹਿੰਦੀ
ਸ਼ਹਿਨਾਜ਼ ਗਿੱਲ ਬੋਲਡਨੈਸ ਕਰਕੇ ਸੁਰਖੀਆਂ ਚ ਰਹਿੰਦੀ ਹੈ। ਹਾਲ ਹੀ ਚ ਉਸ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਚ ਉਹ ਰੈੱਡ ਆਫ ਸ਼ੋਲਡਰ ਡਰੈੱਸ ਚ ਕਿਸੇ ਕਿਲਰ ਬਿਊਟੀ ਤੋਂ ਘੱਟ ਨਹੀਂ ਲੱਗ ਰਹੀ ਹੈ।
ਸਿਜ਼ਲਿੰਗ ਦਿੱਖ
ਅਦਾਕਾਰਾ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਹੌਟ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਸ਼ਹਿਨਾਜ਼ ਦਾ ਸਿਜ਼ਲਿੰਗ ਲੁੱਕ ਇੰਟਰਨੈੱਟ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਹਾਜ਼ 'ਤੇ ਦਿੱਤੇ ਕਾਤਲ ਪੋਜ਼
ਸ਼ਹਿਨਾਜ਼ ਗਿੱਲ ਲਾਲ ਰੰਗ ਦੀ ਡਰੈੱਸ ਚ ਪੋਜ਼ ਦੇ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਫੋਟੋਸ਼ੂਟ ਦੌਰਾਨ ਉਹ ਜਹਾਜ਼ ਤੇ ਬੈਠੀ ਅਤੇ ਕਾਤਲਾਨਾ ਅੰਦਾਜ਼ ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦਿਲ ਜਿੱਤਣ ਦੀ ਕਲਾ
ਅਦਾਕਾਰਾ ਬੋਲਡ ਲੁੱਕ ਚ ਆਪਣੀ ਖੂਬਸੂਰਤੀ ਨਾਲ ਸਾਰਿਆਂ ਨੂੰ ਕਾਇਲ ਕਰ ਰਹੀ ਹੈ। ਉਹ ਆਪਣੇ ਅੰਦਾਜ਼ ਨਾਲ ਯੂਜ਼ਰਸ ਦਾ ਦਿਲ ਜਿੱਤਣ ਦੀ ਕਲਾ ਜਾਣਦੀ ਹੈ।
ਬਾਲੀਵੁੱਡ ਵਿੱਚ ਰੱਖਿਆ ਕਦਮ
ਉਸ ਨੇ ਸਲਮਾਨ ਖਾਨ ਦੀ ਫਿਲਮ ਕਿਸ ਕਾ ਭਾਈ ਕਿਸ ਕੀ ਜਾਨ ਨਾਲ ਬਾਲੀਵੁੱਡ ਚ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ ਹੈ। ਉਹ ਥੈਂਕਸ ਫਾਰ ਕਮਿੰਗ ਚ ਵੀ ਨਜ਼ਰ ਆ ਚੁੱਕੀ ਹੈ। ਸ਼ਹਿਨਾਜ਼ ਨੇ ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ 13 ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।
ਜ਼ਬਰਦਸਤ ਫੈਨ ਫਾਲੋਇੰਗ
ਸ਼ਹਿਨਾਜ਼ ਗਿੱਲ ਕਈ ਸੰਗੀਤ ਐਲਬਮਾਂ ਵਿੱਚ ਨਜ਼ਰ ਆ ਚੁੱਕੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਸ਼ਹਿਨਾਜ਼ ਦੀ ਫੈਨ ਫਾਲੋਇੰਗ ਲਗਾਤਾਰ ਵਧ ਰਹੀ ਹੈ।
View More Web Stories