31ਵਾਂ ਜਨਮਦਿਨ ਮਨਾ ਰਹੀ ਸ਼ਹਿਨਾਜ਼ ਗਿੱਲ ਦੀਆਂ ਵੇਖੋ ਤਸਵੀਰਾਂ
BIG Boss-13 ਤੋਂ ਬਣਾਈ ਪਛਾਣ
ਪੰਜਾਬ ਦੀ ਰਹਿਣ ਵਾਲੀ ਅਦਾਕਾਰਾ ਅਤੇ BIG Boss-13 ਫੇਮ ਸ਼ਹਿਨਾਜ਼ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।
ਹਰ ਵੇਲੇ ਲਾਈਮਲਾਈਟ ਵਿੱਚ
ਸ਼ਹਿਨਾਜ਼ ਗਿੱਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ ਅਤੇ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਲਾਈਮਲਾਈਟ ਵਿੱਚ ਆਉਂਦੀ ਰਹਿੰਦੀ ਹੈ।
ਛੋਟੀ ਉਮਰ ਤੋਂ ਕਰ ਰਹੀ ਮਾਡਲਿੰਗ
ਸ਼ਹਿਨਾਜ ਨੇ ਛੋਟੀ ਉਮਰ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਹੁਣ ਉਸਦੇ ਸਿਤਾਰੇ ਇਨ੍ਹੀਂ ਦਿਨੀਂ ਸਿਖਰ ਤੇ ਹਨ।
ਕਈ ਪ੍ਰੋਜੈਕਟ ਮਿਲ ਰਹੇ
ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਨੂੰ ਇਕ ਤੋਂ ਬਾਅਦ ਇਕ ਕਈ ਪ੍ਰੋਜੈਕਟ ਮਿਲ ਰਹੇ ਹਨ।
ਲੋਕਾਂ ਨੂੰ ਕਰਦੀ ਪ੍ਰੇਰਿਤ
ਕਦੇ ਉਹ ਆਪਣੇ ਸੰਘਰਸ਼ ਦੀ ਗੱਲ ਕਰਦੀ ਹੈ ਤਾਂ ਕਦੇ ਉਹ ਲੋਕਾਂ ਨੂੰ ਇੰਡਸਟਰੀ ਵਿੱਚ ਬਣੇ ਰਹਿਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ।
ਪਰਿਵਾਰ ਨੂੰ ਪਸੰਦ ਨਹੀਂ ਅਦਾਕਾਰੀ
ਸ਼ਹਿਨਾਜ਼ ਗਿੱਲ ਨੇ ਇੱਕ ਵਾਰ BIG Boss-13 ਵਿੱਚ ਦੱਸਿਆ ਸੀ ਕਿ ਉਸਦੇ ਪਰਿਵਾਰ ਨੂੰ ਉਸਦੀ ਅਦਾਕਾਰੀ ਬਿਲਕੁਲ ਵੀ ਪਸੰਦ ਨਹੀਂ ਸੀ।
ਐਕਟਿੰਗ ਲਈ ਛੱਡਿਆ ਘਰ
ਉਸਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਵਿਆਹ ਕਰਵਾ ਲਵੇ, ਪਰ ਉਸਨੇ ਐਕਟਿੰਗ ਦੇ ਜਨੂੰਨ ਤੇ ਪਿਆਰ ਕਾਰਨ ਆਪਣੇ ਪਰਿਵਾਰ ਦੀ ਗੱਲ ਨਹੀਂ ਸੁਣੀ ਤੇ ਘਰ ਛੱਡ ਕੇ ਮੁੰਬਈ ਆ ਗਈ।
ਪਰਿਵਾਰ ਨਾਲ ਖਤਮ ਕੀਤਾ ਰਿਸ਼ਤਾ
ਸ਼ਹਿਨਾਜ਼ ਨੇ ਵੀ ਪਰਿਵਾਰ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ, ਪਰ ਜਦੋਂ ਉਹ ਮਸ਼ਹੂਰ ਹੋਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਉਸ ਤੇ ਮਾਣ ਮਹਿਸੂਸ ਹੋਇਆ।
ਫਿਲਮਾਂ ਵਿੱਚ ਮਿਲ ਰਹੇ ਰੋਲ
ਹਾਲ ਹੀ ਚ ਸ਼ਹਿਨਾਜ਼ ਗਿੱਲ ਨੂੰ ਥੈਂਕਸ ਫਾਰ ਕਮਿੰਗ ਚ ਦੇਖਿਆ ਗਿਆ ਸੀ, ਜਿਸ ਚ ਉਸ ਨਾਲ ਭੂਮੀ ਪੇਡਨੇਕਰ, ਕੁਸ਼ਾ ਕਪਿਲਾ ਅਤੇ ਡੌਲੀ ਸਿੰਘ ਨਜ਼ਰ ਆਏ ਸਨ।
ਦੂਜੀ ਬਾਲੀਵੁੱਡ ਫਿਲਮ
ਸ਼ਹਿਨਾਜ਼ ਗਿੱਲ ਦੀ ਇਹ ਦੂਜੀ ਬਾਲੀਵੁੱਡ ਫਿਲਮ ਹੈ। ਇਹ ਫਿਲਮ ਕਰਨ ਭੂਲਾਨੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਸ਼ੋਭਾ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਅਤੇ ਰੀਆ ਕਪੂਰ ਦੁਆਰਾ ਨਿਰਮਿਤ ਸੀ।
View More Web Stories