10 ਸਾਲ ਛੋਟੀ ਪ੍ਰੇਮਿਕਾ ਨਾਲ ਵਿਆਹ ਕਰਨਗੇ ਰਣਦੀਪ ਹੁੱਡਾ
29 ਨਵੰਬਰ ਨੂੰ ਹੋਵੇਗਾ ਵਿਆਹ
ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਵਿਆਹ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ 29 ਨਵੰਬਰ ਨੂੰ ਮਣੀਪੁਰ ਵਿੱਚ ਵਿਆਹ ਕਰਨਗੇ।
ਅਭਿਨੇਤਰੀ ਤੇ ਮਾਡਲ ਹੈ ਲਿਨ
ਰਣਦੀਪ ਦੀ ਪ੍ਰੇਮਿਕਾ ਲਿਨ ਅਭਿਨੇਤਰੀ ਤੇ ਮਾਡਲ ਹੈ। ਉਸਨੇ 2007 ਵਿੱਚ ਰਿਲੀਜ਼ ਹੋਈ ਫਿਲਮ ਓਮ ਸ਼ਾਂਤੀ ਓਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ।
ਕਰੀਨਾ ਨਾਲ ਕੀਤਾ ਰੋਲ
ਲਿਨ ਮੈਰੀਕਾਮ ਅਤੇ ਰੰਗੂਨ ਵਰਗੀਆਂ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਲਿਨ ਨੂੰ ਹਾਲ ਹੀ ਚ ਰਿਲੀਜ਼ ਹੋਈ ਨੈਟਫਲਿਕਸ ਫਿਲਮ ਜਾਨੇ ਜਾਨ ਚ ਵੀ ਕਰੀਨਾ ਕਪੂਰ ਨਾਲ ਦੇਖਿਆ ਗਿਆ ਹੈ।
ਪੋਸਟ ਕੀਤੀ ਸ਼ੇਅਰ
ਰਣਦੀਪ ਨੇ ਇਕ ਪੋਸਟ ਸ਼ੇਅਰ ਕਰਕੇ ਲਿਖਿਆ,ਅਸੀਂ ਪਰਿਵਾਰ ਅਤੇ ਦੋਸਤਾਂ ਦੇ ਆਸ਼ੀਰਵਾਦ ਨਾਲ ਵਿਆਹ ਵੀ ਕਰਨ ਜਾ ਰਹੇ ਹਾਂ।
ਮੁੰਬਈ ਵਿੱਚ ਹੋਵੇਗੀ ਰਿਸੈਪਸ਼ਨ
ਵਿਆਹ 29 ਨਵੰਬਰ ਨੂੰ ਇੰਫਾਲ ਮਣੀਪੁਰ ਵਿੱਚ ਹੋਣ ਜਾ ਰਿਹਾ ਹੈ। ਮੁੰਬਈ ਵਿੱਚ ਇੱਕ ਰਿਸੈਪਸ਼ਨ ਪਾਰਟੀ ਹੋਵੇਗੀ।
ਰਾਤ ਤੱਕ ਚੱਲਣਗੀਆਂ ਰਸਮਾਂ
ਰਣਦੀਪ ਅਤੇ ਲਿਨ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ ਤੱਕ ਚੱਲਣਗੀਆਂ।
ਮਨੀਪੁਰੀ ਪਹਿਰਾਵਾ ਪਾਵੇਗਾ ਜੋੜਾ
ਜੋੜਾ ਮਨੀਪੁਰ ਦੀ ਪਰੰਪਰਾ ਅਨੁਸਾਰ ਮਨੀਪੁਰੀ ਪਹਿਰਾਵਾ ਪਹਿਨ ਕੇ ਵਿਆਹ ਕਰੇਗਾ। ਵਿਆਹ ਦੀ ਸ਼ਾਮ ਜਿੱਥੇ ਮਨੀਪੁਰ ਦੇ ਲੋਕ ਗੀਤਾਂ ਨਾਲ ਸਜਾਈ ਜਾਵੇਗੀ।
ਕਈ ਸਿਤਾਰੇ ਰਹਿਣਗੇ ਮੌਜੂਦ
ਰਿਸੈਪਸ਼ਨ ਚ ਫਿਲਮ ਇੰਡਸਟਰੀ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਸ਼ਿਰਕਤ ਕਰਨ ਜਾ ਰਹੇ ਹਨ।
View More Web Stories