ਕੁਝ ਹੀ ਸਮੇਂ 'ਚ ਦਰਸ਼ਕਾਂ ਦੀ ਪਸੰਦੀਦਾ ਬਣ ਗਈ ਨਿਮਰਤ


2024/01/24 13:27:34 IST

ਵੱਖਰੀ ਪਹਿਚਾਣ

    ਨਿਮਰਤ ਖਹਿਰਾ ਦੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਹੈ। ਨਿਮਰਤ ਨਾ ਸਿਰਫ ਆਪਣੀ ਗਾਇਕੀ ਨਾਲ ਸਗੋਂ ਆਪਣੀ ਅਦਾਕਾਰੀ ਨਾਲ ਵੀ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ।

ਗੁਰਦਾਸਪੁਰ

    ਨਿਮਰਤ ਖਹਿਰਾ ਦਾ ਅਸਲੀ ਨਾਂ ਨਿਮਰਤਪਾਲ ਕੌਰ ਖਹਿਰਾ ਹੈ। ਉਨ੍ਹਾਂ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਚ ਹੋਇਆ ਸੀ।

ਇਕਲੌਤੀ ਬੇਟੀ

    ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਨਿਮਰਤ ਖਹਿਰਾ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੇਟੀ ਹੈ। ਉਨ੍ਹਾਂ ਦਾ ਗਾਇਕੀ ਦਾ ਸਫਰ ਇੱਕ ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ ਪੰਜਾਬ’ ਤੋਂ ਸ਼ੁਰੂ ਹੋਇਆ ਸੀ।

ਵਾਇਸ ਆਫ਼ ਪੰਜਾਬ

    ਉਸਨੇ 2012 ਵਿੱਚ ਵਾਇਸ ਆਫ਼ ਪੰਜਾਬ ਦੇ ਤੀਜੇ ਸੀਜ਼ਨ ਵਿੱਚ ਹਿੱਸਾ ਲਿਆ। ਇਸ ਸੀਜ਼ਨ ਦੀ ਵਿਜੇਤਾ ਨਿਮਰਤਾ ਰਹੀ। ਪਰ ਇਹ ਤਾਂ ਨਿਮਰਤ ਦੇ ਸੰਘਰਸ਼ ਦੀ ਸ਼ੁਰੂਆਤ ਹੀ ਸੀ।

2 ਸਾਲ ਕੰਮ ਨਹੀਂ ਮਿਲਿਆ

    2012 ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਤੱਕ ਕੰਮ ਨਹੀਂ ਮਿਲਿਆ। ਕਿਉਂਕਿ ਉਹ ਚੰਗੇ ਪ੍ਰੋਜੈਕਟਾਂ ਨਾਲ ਜੁੜਣਾ ਚਾਹੁੰਦੀ ਸੀ।

ਪਹਿਲਾ ਗੀਤ

    ਨਿਮਰਤ ਖਹਿਰਾ ਦਾ ਪਹਿਲਾ ਗੀਤ 2014 ਵਿੱਚ ਰਿਲੀਜ਼ ਹੋਇਆ ਸੀ। ਨਿਮਰਤ ਦਾ ਕਹਿਣਾ ਹੈ ਕਿ ਉਸ ਦਾ ਗਾਇਕ ਬਣਨ ਦਾ ਸਫ਼ਰ ਆਸਾਨ ਨਹੀਂ ਸੀ। ਉਸ ਨੂੰ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ।

ਬਿਲਬੋਰਡ

    ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਇੱਕ ਮਹੀਨੇ ਵਿੱਚ ਲਗਾਤਾਰ ਦੋ ਵਾਰ ਬਿਲਬੋਰਡ ਤੇ ਪ੍ਰਦਰਸ਼ਿਤ ਹੋਣ ਵਾਲੀ ਇੱਕੋ-ਇੱਕ ਪੰਜਾਬੀ ਗਾਇਕਾ ਹੈ।

ਕਰੋੜਾਂ ਦੀ ਜਾਇਦਾਦ

    ਉਸ ਦੇ ਗੀਤਾਂ ਨੂੰ ਹਮੇਸ਼ਾ ਹੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਨਿਮਰਤ ਖਹਿਰਾ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕ ਹੈ।

View More Web Stories