ਇਹਨਾਂ 7 ਦੇਸ਼ਾਂ 'ਚ ਇੱਕ ਜਨਵਰੀ ਨੂੰ ਨਹੀਂ ਮਨਾਇਆ ਜਾਂਦਾ ਨਵਾਂ ਸਾਲ


2023/12/30 21:11:32 IST

ਚੀਨ

    ਚੰਦਰਮਾ ਤੇ ਸੂਰਜ ਉਪਰ ਆਧਾਰਿਤ ਕੈਲੰਡਰ ਅਨੁਸਾਰ ਚੀਨ ਵਿੱਚ 20 ਜਨਵਰੀ ਤੋਂ 20 ਫਰਵਰੀ ਵਿਚਕਾਰ ਨਵਾਂ ਸਾਲ ਮਨਾਇਆ ਜਾਂਦਾ ਹੈ।

ਥਾਈਲੈਂਡ

    ਇੱਥੇ 13 ਜਾਂ 14 ਅਪ੍ਰੈਲ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਥਾਈ ਭਾਸ਼ਾ ਚ ਇਸ ਦਿਨ ਨੂੰ ਸੋਂਗਕ੍ਰਣ ਕਹਿੰਦੇ ਹਨ।

ਕੰਬੋਡੀਆ

    ਇਸ ਦੇਸ਼ ਅੰਦਰ ਵੀ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਇਆ ਜਾਂਦਾ। ਇੱਥੇ 13 ਜਾਂ 14 ਅਪ੍ਰੈਲ ਨੂੰ ਨਿਊ ਈਅਰ ਸੈਲੀਬ੍ਰੇਟ ਕਰਦੇ ਹਨ।

ਸ਼੍ਰੀਲੰਕਾ

    ਸ਼੍ਰੀਲੰਕਾ ਵੀ ਇਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇੱਥੇ ਨਵਾਂ ਸਾਲ ਅਪ੍ਰੈਲ ਦੇ ਮੱਧ ਚ ਮਨਾਇਆ ਜਾਂਦਾ ਹੈ।

ਇਥਿਯੋਪਿਆ

    ਇੱਥੇ 11 ਜਾਂ 12 ਸਿਤੰਬਰ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਇੱਕ ਦੂਜੇ ਨੂੰ ਫੁੱਲ ਦਿੱਤੇ ਜਾਂਦੇ ਹਨ ਤੇ ਦੇਸ਼ ਦੀ ਸੱਭਿਅਤਾ ਦੇ ਗੀਤ ਗਾਏ ਜਾਂਦੇ ਹਨ।

ਨੇਪਾਲ

    ਨੇਪਾਲ ਚ 14 ਅਪ੍ਰੈਲ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਨੇਪਾਲ ਅੰਦਰ ਸਰਕਾਰੀ ਛੁੱਟੀ ਰਹਿੰਦੀ ਹੈ।

ਮੰਗੋਲੀਆ

    ਇੱਥੇ 16 ਫਰਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਪੂਰੇ ਦੇਸ਼ ਅੰਦਰ 15 ਦਿਨਾਂ ਤੱਕ ਜਸ਼ਨ ਮਨਾਇਆ ਜਾਂਦਾ ਹੈ।

View More Web Stories