ਸੋਲਹ ਬਰਸ ਕੀ ਤੋਂ ਨੀਰੂ ਬਾਜਵਾ ਨੇ ਕੀਤੀ ਸੀ ਬਾਲੀਵੁੱਡ ਚ ਐਂਟਰੀ
ਜਨਮ
ਕੈਨੇਡਾ ਚ ਜਨਮੀ ਅਦਾਕਾਰਾ ਨੀਰੂ ਬਾਜਵਾ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਚ ਵੱਡਾ ਨਾਂ ਕਮਾਉਣ ਤੋਂ ਬਾਅਦ ਟੀਵੀ ਦੀ ਦੁਨੀਆ ਚ ਵੀ ਕਾਫੀ ਮਸ਼ਹੂਰ ਹੈ।
ਤਿੰਨ ਬੇਟੀਆਂ
43 ਸਾਲ ਦੀ ਉਮਰ ਚ ਤਿੰਨ ਬੇਟੀਆਂ ਦੀ ਮਾਂ ਹੋਣ ਦੇ ਬਾਵਜੂਦ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਚ ਵੱਸੀ ਹੋਈ ਹੈ। ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।
ਸਕੂਲ ਕੀਤਾ ਬੰਕ
ਨੀਰੂ ਬਾਜਵਾ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ। ਉਸਦੀ ਮਾਂ ਉਸਨੂੰ ਸਕੂਲ ਦੇ ਗੇਟ ਤੇ ਛੱਡ ਦਿੰਦੀ ਸੀ, ਪਰ ਨੀਰੂ ਸਕੂਲ ਦੇ ਪਿਛਲੇ ਗੇਟ ਤੋਂ ਨਿਕਲਦੀ ਸੀ ਅਤੇ ਆਪਣਾ ਜ਼ਿਆਦਾਤਰ ਸਮਾਂ ਮਾਲ ਵਿੱਚ ਬਿਤਾਉਂਦੀ ਸੀ।
ਬਾਲੀਵੁੱਡ 'ਚ ਐਂਟਰੀ
ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫਿਲਮ ਸੋਲਹ ਬਰਸ ਕੀ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਵਿਵੇਕ ਓਬਰਾਏ ਨਾਲ ਫਿਲਮ ਪ੍ਰਿੰਸ ਅਤੇ ਅਕਸ਼ੈ ਕੁਮਾਰ ਨਾਲ ਸਪੈਸ਼ਲ 26 ਚ ਕੰਮ ਕੀਤਾ।
ਹਿੱਟ ਸੀਰੀਅਲ
ਟੀਵੀ ਦੀ ਦੁਨੀਆ ਵਿੱਚ ਵੀ ਨੀਰੂ ਨੇ ਕਈ ਹਿੱਟ ਸੀਰੀਅਲਾਂ ਵਿੱਚ ਕੰਮ ਕਰਕੇ ਵੱਡਾ ਨਾਮ ਕਮਾਇਆ। ਉਸ ਨੇ ਅਸਤਿਤਵ-ਏਕ ਪ੍ਰੇਮ ਕੀ, ਜੀਤ, ਨੱਚ ਬਲੀਏ ਸੀਜ਼ਨ 1 ਵਰਗੇ ਮਸ਼ਹੂਰ ਟੀਵੀ ਸ਼ੋਅਜ਼ ਚ ਵੀ ਕੰਮ ਕੀਤਾ।
ਸਫ਼ਲਤਾ ਦੀ ਗਾਰੰਟੀ
ਨੀਰੂ ਬਾਜਵਾ ਨੂੰ ਪੰਜਾਬੀ ਫਿਲਮ ਇੰਡਸਟਰੀ ਤੋਂ ਪ੍ਰਸਿੱਧੀ ਮਿਲੀ। ਇੱਕ ਸਮਾਂ ਸੀ ਜਦੋਂ ਲੋਕ ਪੰਜਾਬੀ ਫ਼ਿਲਮ ਵਿੱਚ ਨੀਰੂ ਦੀ ਮੌਜੂਦਗੀ ਨੂੰ ਸਫ਼ਲਤਾ ਦੀ ਗਾਰੰਟੀ ਸਮਝਣ ਲੱਗੇ ਸਨ।
ਬ੍ਰੇਕਅੱਪ
ਨੀਰੂ ਬਾਜਵਾ ਅਦਾਕਾਰ ਅਮਿਤ ਸਾਧ ਨੂੰ ਲੰਬੇ ਸਮੇਂ ਤੱਕ ਡੇਟ ਕਰਦੀ ਰਹੀ। ਜਦੋਂ ਅਮਿਤ ਸਾਧ ਬਿੱਗ ਬੌਸ ਦੇ ਘਰ ਵਿੱਚ ਸਨ ਤਾਂ ਨੀਰੂ ਬਾਜਵਾ ਦਾ ਬ੍ਰੇਕਅੱਪ ਹੋ ਗਿਆ।
ਵਿਆਹ
ਨੀਰੂ ਨੇ ਸਾਲ 2015 ਵਿੱਚ ਹੈਰੀ ਰੰਧਾਵਾ ਨਾਲ ਵਿਆਹ ਕਰਵਾ ਲਿਆ ਅਤੇ ਕੈਨੇਡਾ ਸ਼ਿਫਟ ਹੋ ਗਈ। ਹੁਣ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਂਦੀ ਹੈ।
View More Web Stories