ਸਿਆਸਤ ਨਾਲ ਜੁੜੇ ਫ਼ਿਲਮੀ ਸਿਤਾਰੇ


2023/11/17 16:26:17 IST

ਚੋਣ ਲੜੇਗੀ ਮਾਧੁਰੀ ?

    ਫ਼ਿਲਮੀ ਸਿਤਾਰਿਆਂ ਦਾ ਸਿਆਸਤ ਨਾਲ ਗੂੜ੍ਹਾ ਸਬੰਧ ਰਿਹਾ ਹੈ। ਚਰਚਾ ਹੈ ਕਿ ਮਾਧੁਰੀ ਦੀਕਸ਼ਿਤ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ। ਉਹਨਾਂ ਦੇ ਭਾਜਪਾ ਚ ਜਾਣ ਦੀ ਚਰਚਾ ਹੈ।

ਜਯਾ ਬੱਚਨ

    ਫ਼ਿਲਮਾਂ ਚ ਨਾਮ ਕਮਾਉਣ ਵਾਲੀ ਜਯਾ ਬੱਚਨ ਸਫਲ ਸਿਆਸਤਦਾਨ ਵੀ ਹਨ। ਜਯਾ ਸੰਨ 2004 ਚ ਸਮਾਜਵਾਦੀ ਪਾਰਟੀ ਚ ਸ਼ਾਮਲ ਹੋਏ।

ਹੇਮਾ ਮਾਲਿਨੀ

    ਹੇਮਾ ਮਾਲਿਨੀ ਨੇ ਸਿਆਸਤ ਚ ਕਿਸਮਤ ਅਜਮਾਈ। ਇਹ ਖੇਤਰ ਵੀ ਹੇਮਾ ਨੂੰ ਰਾਸ ਆਇਆ। ਉਹ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਮਥੁਰਾ ਤੋਂ ਸਾਂਸਦ ਹਨ।

ਤਾਰਾ ਨੇ ਮਚਾਈ ਗਦਰ

    ਸੰਨੀ ਦਿਓਲ ਉਰਫ ਤਾਰਾ ਸਿੰਘ ਨੇ ਸਿਆਸਤ ਚ ਵੀ ਗਦਰ ਮਚਾਈ। ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਨੇ ਚੋਣ ਲੜਾਈ ਤੇ ਲੋਕ ਸਭਾ ਮੈਂਬਰ ਬਣੇ।

ਗੋਵਿੰਦਾ

    ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਸਿਆਸਤ ਦੇ ਵੀ ਹੀਰੇ ਹਨ। ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜੇ। 2004 ਤੋਂ 2009 ਤੱਕ ਲੋਕ ਸਭਾ ਮੈਂਬਰ ਰਹੇ।

ਕਿਰਨ ਖੇਰ

    ਸਿਆਸਤ ਖੂਬ ਰਾਸ ਆਈ। 2009 ਚ ਭਾਜਪਾ ਚ ਸ਼ਾਮਲ ਹੋਏ। ਮੌਜੂਦਾ ਸਮੇਂ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਹਨ।

ਹੀ-ਮੈਨ ਦਾ ਸਿਆਸੀ ਸਫ਼ਰ

    ਹੀ-ਮੈਨ ਦੇ ਨਾਂਅ ਨਾਲ ਮਸ਼ਹੂਰ ਧਰਮਿੰਦਰ ਦਿਓਲ 2004 ਤੋਂ 2009 ਤੱਕ ਰਾਜਸਥਾਨ ਦੇ ਬੀਕਾਨੇਰ ਤੋਂ ਭਾਜਪਾ ਦੇ ਸਾਂਸਦ ਰਹੇ।

View More Web Stories