ਜਾਣੋ ਚੱਲਦੀ ਗੱਡੀ ਪਿੱਛੇ ਕਿਉਂ ਭੱਜਦੇ ਹਨ ਕੁੱਤੇ


2023/12/06 23:42:29 IST

ਕੀ ਹੈ ਵਜ੍ਹਾ ?

    ਕੁੱਤਿਆਂ ਨੂੰ ਆਪਣੀ ਗੱਡੀ ਜਾਂ ਦੋ ਪਹੀਆ ਵਾਹਨ ਪਿੱਛੇ ਭੱਜਦੇ ਦੇਖਿਆ ਹੋਵੇਗਾ ਪ੍ਰੰਤੂ ਕਦੇ ਇਸਦੀ ਵਜ੍ਹਾ ਜਾਣੀ ਹੈ। ਆਓ ਦੱਸਦੇ ਹਾਂ....

ਕੁਦਰਤੀ ਵਿਵਹਾਰ

    ਕੁੱਤਿਆਂ ਦੇ ਗੱਡੀਆਂ ਪਿੱਛੇ ਭੱਜਣ ਦੇ ਕਈ ਕਾਰਨ ਮੰਨੇ ਜਾਂਦੇ ਹਨ। ਇਹਨਾਂ ਚੋਂ ਇੱਕ ਕੁਦਰਤੀ ਵਿਵਹਾਰ ਵੀ ਹੈ।

ਸ਼ਿਕਾਰੀ ਹੋਣਾ

    ਕੁੱਤੇ ਸ਼ਿਕਾਰੀ ਹੁੰਦੇ ਹਨ। ਉਹਨਾਂ ਨੂੰ ਕਾਰ ਜਾਂ ਕੋਈ ਹੋਰ ਵਹੀਕਲ ਸ਼ਿਕਾਰ ਲੱਗਦਾ ਹੈ। ਜਿਸ ਕਰਕੇ ਉਸਦੇ ਪਿੱਛੇ ਭੱਜਦੇ ਹਨ।

ਇਲਾਕੇ ਦੀ ਹਿਫਾਜ਼ਤ

    ਕੁੱਤਾ ਆਪਣੇ ਇਲ਼ਾਕੇ ਦੀ ਹਿਫਾਜ਼ਤ ਨੂੰ ਲੈ ਕੇ ਐਕਟਿਵ ਰਹਿੰਦਾ ਹੈ। ਉਸਦਾ ਇਹ ਸ਼ੁਭਾਅ ਵੀ ਇਸਦੀ ਵਜ੍ਹਾ ਹੈ।

ਘੁਸਪੈਠੀ ਸਮਝਦੇ

    ਕੁੱਤਾ ਵਹੀਕਲ ਨੂੰ ਕੋਈ ਘੁਸਪੈਠੀ ਸਮਝਦਾ ਹੈ। ਜਿਸ ਕਰਕੇ ਆਪਣੇ ਇਲਾਕੇ ਚ ਐਂਟਰੀ ਹੁੰਦੇ ਸਾਰ ਹੀ ਪਿੱਛੇ ਭੱਜਣ ਲੱਗਦਾ ਹੈ।

ਦੂਜੇ ਕੁੱਤੇ ਦੀ ਗੰਧ

    ਗੱਡੀ ਦੇ ਟਾਇਰ ਚ ਹਮੇਸ਼ਾਂ ਦੂਜੇ ਕੁੱਤੇ ਦੀ ਗੰਧ ਹੁੰਦੀ ਹੈ। ਇਸੇ ਕਰਕੇ ਕੁੱਤੇ ਪਿੱਛੇ ਭੱਜ ਕੇ ਭੌਂਕਦੇ ਰਹਿੰਦੇ ਹਨ।

ਰੋਮਾਂਚਕ

    ਇੱਕ ਰਿਪੋਰਟ ਚ ਇਹ ਵੀ ਦਾਅਵਾ ਹੈ ਕਿ ਕੁੱਤਿਆਂ ਨੂੰ ਚੱਲਦੀ ਗੱਡੀ ਕਾਫੀ ਰੋਮਾਂਚਕ ਲੱਗਦੀ ਹੈ। ਜਿਸ ਕਰਕੇ ਉਹ ਪਿੱਛੇ ਭੱਜਦੇ ਹਨ।

View More Web Stories