ਜਾਣੋ ਕਿਉਂ 2024 ਹੋਵੇਗਾ ਆਮਿਰ ਖਾਨ ਦੇ ਨਾਂ
ਲਾਲ ਸਿੰਘ ਚੱਢਾ
ਲਾਲ ਸਿੰਘ ਚੱਢਾ ਦੀ ਅਸਫਲਤਾ ਤੋਂ ਬਾਅਦ ਆਮਿਰ ਖਾਨ ਲੰਬਾ ਬ੍ਰੇਕ ਲੈ ਗਏ ਸੀ। ਸਾਲ 2023 ਵਿੱਚ ਕਿਸੇ ਵੀ ਪ੍ਰੋਜੈਕਟ ਨੂੰ ਨਹੀਂ ਛੂਹਿਆ। ਜਨਵਰੀ ਤੋਂ ਆਪਣੇ ਅਗਲੇ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਨਵੇਂ ਵਰ੍ਹੇ ਦੀ ਤਿਆਰੀ
ਸ਼ਾਹਰੁਖ ਖਾਨ ਨੇ ਸਾਲ 2023 ਚ ਬਾਕਸ ਆਫਿਸ ਤੇ ਰਾਜ ਕੀਤਾ। ਪਠਾਨ ਅਤੇ ਜਵਾਨ ਤੋਂ ਬਾਅਦ ਹੁਣ ਕਿੰਗ ਖਾਨ ਸਾਲ ਦੇ ਅੰਤ ਚ ਡੰਕੀ ਲੈ ਕੇ ਆ ਰਹੇ ਹਨ। ਇਸਦੇ ਨਾਲ ਹੀ ਆਉਣ ਵਾਲਾ ਸਾਲ ਇੱਕ ਹੋਰ ਖਾਨ ਆਮਿਰ ਦੇ ਨਾਂ ਤੇ ਹੋਣ ਵਾਲਾ ਹੈ।
29 ਤੋਂ ਸ਼ੂਟਿੰਗ
ਇਸ ਵਾਰ ਆਮਿਰ ਖਾਨ ਨਿਰਦੇਸ਼ਕ ਆਰ ਐਸ ਪ੍ਰਸੰਨਾ ਨਾਲ ਕੰਮ ਕਰਨ ਜਾ ਰਹੇ ਹਨ। 29 ਜਨਵਰੀ 2023 ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਲੋਕੇਸ਼ਨ ਤੈਅ
ਪਹਿਲਾ ਸ਼ੈਡਿਊਲ ਮੁੰਬਈ ਚ ਹੋਵੇਗਾ ਅਤੇ ਦੂਜਾ ਸ਼ੈਡਿਊਲ ਆਊਟ ਸਟੇਸ਼ਨ ਲੋਕੇਸ਼ਨ ਤੇ ਹੋਵੇਗਾ।
ਸਪੈਨਿਸ਼ ਦਾ ਰੂਪਾਂਤਰ
ਫਿਲਮ ਦੀ ਟੀਮ ਪ੍ਰੀ-ਪ੍ਰੋਡਕਸ਼ਨ ਦਾ ਕੰਮ ਪੂਰਾ ਕਰਨ ਚ ਰੁੱਝੀ ਹੋਈ ਹੈ। ਇਹ ਫ਼ਿਲਮ 2018 ਦੀ ਸਪੈਨਿਸ਼ ਫ਼ਿਲਮ ਕੈਂਪਿਓਨਸ ਦਾ ਅਧਿਕਾਰਤ ਰੂਪਾਂਤਰ ਹੈ।
ਆਮਿਰ ਖੁਸ਼
ਪ੍ਰਸੰਨਾ ਫਿਲਮ ਨੂੰ ਫਲੋਰ ਤੇ ਲਿਆਉਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਜਿਸ ਤਰ੍ਹਾਂ ਨਾਲ ਸਕ੍ਰਿਪਟ ਸਾਹਮਣੇ ਆਈ ਹੈ, ਉਸ ਤੋਂ ਆਮਿਰ ਖੁਸ਼ ਹਨ। ਉਹਨਾਂ ਕਿਹਾ ਕਿ 29 ਜਨਵਰੀ ਵੱਡਾ ਦਿਨ ਹੈ।
View More Web Stories