ਜਾਣੋ ਕੀ ਹੁੰਦਾ ਹੈ ਬਲੈਕ ਫ੍ਰਾਈ-ਡੇਅ


2023/11/23 17:48:12 IST

ਹਰ ਪਾਸੇ ਚਰਚਾ

    ਵੱਖ-ਵੱਖ ਸ਼ਾਪਿੰਗ ਐਪਸ ਤੋਂ ਬਲੈਕ ਫ੍ਰਾਈਡੇਅ ਸੇਲ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਸੋਸ਼ਲ ਮੀਡੀਆ ਤੇ ਹਰ ਪਾਸੇ ਬਲੈਕ ਫ੍ਰਾਈਡੇਅ ਦੀ ਕਾਫੀ ਚਰਚਾ ਹੋ ਰਹੀ ਹੈ।

ਮਨ 'ਚ ਸਵਾਲ

    ਤੁਹਾਡੇ ਮਨ ਚ ਵੀ ਬਲੈਕ ਫ੍ਰਾਈਡੇਅ ਨੂੰ ਲੈ ਕੇ ਕਈ ਸਵਾਲ ਹੋਣਗੇ। ਆਓ ਤੁਹਾਨੂੰ ਦੱਸਦੇ ਹਾਂ ਇਸਦਾ ਇਤਿਹਾਸ....

ਥੈਂਕਸਗਿਵਿੰਗ ਤੋਂ ਅਗਲੇ ਦਿਨ

    ਸੰਯੁਕਤ ਰਾਜ ਵਿੱਚ ਥੈਂਕਸਗਿਵਿੰਗ ਤੋਂ ਅਗਲੇ ਦਿਨ ਬਲੈਕ ਫ੍ਰਾਈਡੇਅ ਮਨਾਇਆ ਜਾਂਦਾ ਹੈ। ਲੋਕ ਖਰੀਦਦਾਰੀ ਸ਼ੁਰੂ ਕਰਦੇ ਹਨ ਅਤੇ ਦੁਕਾਨਦਾਰਾਂ ਵੱਲੋਂ ਭਾਰੀ ਛੋਟਾਂ ਦਾ ਲਾਭ ਲੈਂਦੇ ਹਨ।

ਕਦੋਂ ਹੈ ਬਲੈਕ ਫ੍ਰਾਈਡੇਅ

    ਇਸ ਸਾਲ ਥੈਂਕਸਗਿਵਿੰਗ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਬਲੈਕ ਫ੍ਰਾਈਡੇਅ 24 ਨਵੰਬਰ ਨੂੰ ਹੋਵੇਗਾ।

ਕਿਉਂ ਮਨਾਇਆ ਜਾਂਦਾ

    ਫਿਲਾਡੇਲਫੀਆ ਵਿੱਚ 1960-70 ਦੇ ਦਹਾਕੇ ਦੇ ਸ਼ੁਰੂ ਵਿੱਚ ਲੋਕ ਕ੍ਰਿਸਮਸ ਦੀ ਖਰੀਦਦਾਰੀ ਕਰਦੇ ਸੀ। ਸੜਕਾਂ ਤੇ ਇਕੱਠੀ ਹੋਈ ਭੀੜ ਨੂੰ ਸੰਭਾਲਣ ਲਈ ਪੁਲਿਸ ਨੂੰ ਸਖਤ ਮਿਹਨਤ ਕਰਨੀ ਪਈ। ਇਸੇ ਦੌਰਾਨ ਬਲੈਕ ਫ੍ਰਾਈਡੇਅ ਸ਼ਬਦ ਦੀ ਵਰਤੋਂ ਕੀਤੀ ਗਈ।

View More Web Stories