ਜਾਣੋ ਸ਼ਰਾਬ 'ਚ ਟੱਲੀ ਸੰਨੀ ਦਿਓਲ ਦੀ ਵੀਡਿਓ ਦੀ ਸੱਚਾਈ


2023/12/06 18:29:38 IST

ਵਾਇਰਲ ਵੀਡਿਓ

    ਬਾਲੀਵੁੱਡ ਸਟਾਰ ਸੰਨੀ ਦਿਓਲ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸੰਨੀ ਦਿਓਲ ਨੂੰ ਸ਼ਰਾਬੀ ਹਾਲਤ ਚ ਸੜਕਾਂ ਉਪਰ ਘੁੰਮਦੇ ਦੇਖਿਆ ਗਿਆ।

ਆਟੋ ਚਾਲਕ ਦਾ ਸਹਾਰਾ

    ਵੀਡਿਓ ਚ ਇੱਕ ਆਟੋ ਚਾਲਕ ਸੰਨੀ ਦਿਓਲ ਨੂੰ ਸੰਭਾਲਦਾ ਹੈ ਅਤੇ ਆਪਣੇ ਆਟੋ ਚ ਬਿਠਾ ਲੈਂਦਾ ਹੈ।

ਛਿੜੀ ਚਰਚਾ

    ਵੀਡਿਓ ਵਾਇਰਲ ਹੋਣ ਮਗਰੋਂ ਸ਼ੋਸ਼ਲ ਮੀਡੀਆ ਉਪਰ ਚਰਚਾ ਛਿੜ ਗਈ। ਕਿਸੇ ਨੇ ਸੰਨੀ ਦੇ ਹੱਕ ਚ ਤੇ ਕਿਸੇ ਨੇ ਵਿਰੋਧ ਚ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ।

ਸੰਨੀ ਦੀ ਸਫ਼ਾਈ

    ਵੀਡਿਓ ਨੂੰ ਲੈ ਕੇ ਸੰਨੀ ਦਿਓਲ ਵੀ ਕਾਫੀ ਪਰੇਸ਼ਾਨ ਹੋਏ। ਆਖਰਕਾਰ ਉਹਨਾਂ ਨੂੰ ਆਪਣੇ ਸ਼ੋਸ਼ਲ ਮੀਡੀਆ ਅਕਾਉਂਟਸ ਰਾਹੀਂ ਸਫਾਈ ਦੇਣੀ ਪਈ।

ਪ੍ਰਸ਼ੰਸਕਾਂ ਦਾ ਭਰੋਸਾ

    ਪ੍ਰਸ਼ੰਸਕਾਂ ਨੇ ਵੀ ਆਪਣਾ ਜਵਾਬ ਦਿੱਤਾ ਤੇ ਕਿਹਾ ਕਿ ਸੰਨੀ ਭਾਜੀ ਕਦੇ ਵੀ ਅਜਿਹਾ ਨਹੀਂ ਕਰ ਸਕਦੇ। ਇਹ ਪ੍ਰਾਪੇਗੰਡਾ ਹੈ।

ਸੰਨੀ ਨੇ ਲਿਖਿਆ

    ਸੰਨੀ ਦਿਓਲ ਨੇ ਆਪਣੇ ਐਕਸ ਹੈਂਡਲ ਤੇ ਅਸਲੀ ਵੀਡਿਓ ਸ਼ੇਅਰ ਕਰਦੇ ਲਿਖਿਆ ਕਿ ਅਫਵਾਹਾਂ ਦਾ ਸਫ਼ਰ ਬੱਸ ਇੱਥੇ ਤੱਕ....

ਸ਼ੂਟਿੰਗ

    ਸੰਨੀ ਦਿਓਲ ਨੇ ਦੱਸਿਆ ਕਿ ਇਹ ਵੀਡਿਓ ਸੋਮਵਾਰ ਰਾਤ 2 ਵਜੇ ਦਾ ਹੈ। ਜਦੋਂ ਉਹ ਆਪਣੀ ਫ਼ਿਲਮ ਸਫ਼ਰ ਦੀ ਸ਼ੂਟਿੰਗ ਕਰ ਰਹੇ ਸੀ। ਸ਼ੋਸ਼ਲ ਮੀਡੀਆ ਉਪਰ ਇਸਨੂੰ ਵਾਇਰਲ ਕਰਕੇ ਮੁੰਬਈ ਦੇ ਜੁਹੂ ਸਰਕਲ ਦਾ ਦੱਸਿਆ ਗਿਆ।

ਅਫ਼ਵਾਹਾਂ ਨਾ ਫੈਲਾਓ

    ਇਸ ਸੁਪਰਸਟਾਰ ਨੇ ਅਪੀਲ ਵੀ ਕੀਤੀ ਕਿ ਅਫ਼ਵਾਹਾਂ ਨਾ ਫੈਲਾਈਆਂ ਜਾਣ। ਇਸ ਨਾਲ ਪ੍ਰਸ਼ੰਸਕ ਪਰੇਸ਼ਾਨ ਹੁੰਦੇ ਹਨ ਤੇ ਸਮਾਜ ਉਪਰ ਵੀ ਅਸਰ ਪੈਂਦਾ ਹੈ।

View More Web Stories