ਜਾਣੋ ਸਮੋਸੇ ਦਾ ਇਤਿਹਾਸ, ਕਿਵੇਂ ਹੋਈ ਇਸਦੀ ਸ਼ੁਰੂਆਤ


2024/01/13 23:34:21 IST

ਸਦੀਆਂ ਦਾ ਪਕਵਾਨ

    ਭਾਰਤ ਵਿੱਚ ਗਰਮ ਚਾਹ ਨਾਲ ਸਮੋਸਾ ਖਾਣਾ ਆਮ ਹੈ। ਸਮੋਸਾ ਸਦੀਆਂ ਤੋਂ ਸਾਡੇ ਪਕਵਾਨ ਦਾ ਹਿੱਸਾ ਰਿਹਾ ਹੈ।

ਗਰਮਾ-ਗਰਮ

    ਬਰਸਾਤ ਜਾਂ ਸਰਦੀ ਦੇ ਮੌਸਮ ਚ ਗਰਮਾ-ਗਰਮ ਸਮੋਸੇ ਖਾ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਸਮੋਸੇ ਦੇ ਸ਼ੌਕੀਨ ਹੋ, ਤਾਂ ਆਓ ਜਾਣਦੇ ਹਾਂ ਇਸ ਬਾਰੇ ਕੁੱਝ ਹੈਰਾਨ ਕਰਨ ਵਾਲੀਆਂ ਗੱਲਾਂ...

ਇਰਾਨੀ ਪਕਵਾਨ

    ਇਹ ਭਾਰਤ ਦਾ ਪਕਵਾਨ ਨਹੀਂ ਸੀ। ਇਸਨੂੰ ਸਮਸਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜੋ ਈਰਾਨ, ਮੱਧ ਪੂਰਬ ਖੇਤਰ ਚ ਕਾਫੀ ਮਸ਼ਹੂਰ ਸੀ।

ਮੀਟ ਵਾਲਾ ਸਮੋਸਾ

    ਅਸੀਂ ਆਲੂ, ਮਟਰ, ਪਨੀਰ ਨੂੰ ਸਮੋਸੇ ਵਿੱਚ ਭਰਦੇ ਦੇਖਿਆ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਮੋਸੇ ਅਸਲ ਵਿੱਚ ਮੀਟ, ਮੇਵੇ, ਪਿਸਤਾ, ਮਸਾਲੇ ਅਤੇ ਦਵਾਈਆਂ ਨਾਲ ਬਣਾਏ ਜਾਂਦੇ ਸਨ।

ਸ਼ਾਹੀ ਪਰਿਵਾਰ ਦਾ ਖਾਣਾ

    13ਵੀਂ ਸਦੀ ਦੌਰਾਨ ਸਮੋਸੇ ਸਿਰਫ ਸ਼ਾਹੀ ਪਰਿਵਾਰਾਂ ਅਤੇ ਅਰਬ ਅਤੇ ਮੱਧ ਪੂਰਬੀ ਦੇਸ਼ਾਂ ਦੇ ਉੱਚ ਵਰਗ ਲਈ ਰਾਖਵੇਂ ਸਨ। ਇਹ ਪਕਵਾਨ ਵਿਸ਼ੇਸ਼ ਮੌਕਿਆਂ ਤੇ ਤਿਆਰ ਕੀਤਾ ਜਾਂਦਾ ਸੀ ਅਤੇ ਇਸਨੂੰ ਸ਼ਾਹੀ ਪਰਿਵਾਰਾਂ ਦੀ ਵਿਰਾਸਤ ਮੰਨਿਆ ਜਾਂਦਾ ਸੀ।

ਸਮੋਸਾ ਡੇਅ

    ਇਸਨੂੰ ਸਮਰਪਿਤ ਇੱਕ ਖਾਸ ਦਿਨ ਵੀ ਹੈ। ਵਿਸ਼ਵ ਸਮੋਸਾ ਦਿਵਸ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਹਰ ਕੋਈ ਇਸ ਸ਼ਾਨਦਾਰ ਸਨੈਕ ਬਾਰੇ ਜਾਣ ਸਕੇ ਅਤੇ ਇਸਦਾ ਆਨੰਦ ਲੈ ਸਕੇ।

ਆਕਾਰ ਤੇ ਨਾਮ

    ਮੰਨਿਆ ਜਾਂਦਾ ਹੈ ਕਿ ਇਸ ਪ੍ਰਸਿੱਧ ਸਨੈਕ ਦੀ ਸ਼ਕਲ ਪਿਰਾਮਿਡਾਂ ਵਰਗੀ ਹੈ। ਇਹੀ ਕਾਰਨ ਹੈ ਕਿ ਇਸ ਦਾ ਨਾਂ ਸਾਮਸਾ ਰੱਖਿਆ ਗਿਆ, ਜੋ ਸਿੱਧੇ ਤੌਰ ਤੇ ਮਿਸਰ ਦੇ ਪਿਰਾਮਿਡਾਂ ਨਾਲ ਸਬੰਧਤ ਹੈ।

View More Web Stories