ਪਰਦੇ 'ਤੇ ਸ਼੍ਰੀਰਾਮ ਦਾ ਕਿਰਦਾਰ ਨਿਭਾਉਣ ਵਾਲੇ 9 ਕਲਾਕਾਰਾਂ ਬਾਰੇ ਜਾਣੋ
ਪ੍ਰਭਾਸ
ਸਾਊਥ ਦੇ ਸੁਪਰ ਸਟਾਰ ਪ੍ਰਭਾਸ ਨੇ ਓਮ ਰਾਉਤ ਦੀ ਫ਼ਿਲਮ ਆਦਿਪੁਰਸ਼ ਚ ਭਗਵਾਨ ਰਾਮ ਦਾ ਕਿਰਦਾਰ ਨਿਭਾਇਆ ਸੀ।
ਐਨਟੀ ਰਾਮਾ ਰਾਓ
ਮਹਾਨ ਕਲਾਕਾਰ ਐਨਟੀ ਰਾਮਾ ਰਾਓ ਨੇ ਸਾਲ 1961 ਦੀ ਫ਼ਿਲਮ ਸੀਤਾ-ਰਾਮ ਕਲਿਆਣਮ ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਨਿਭਾ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਸੋਭਨ ਬਾਬੂ
ਇਸ ਕਲਾਕਾਰ ਨੇ ਸਾਲ 1971 ਦੀ ਤੇਲਗੂ ਹਿੱਟ ਸੰਪੂਰਨ ਰਾਮਾਇਣਮ ਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ। ਇਹ ਫ਼ਿਲਮ ਥਿਏਟਰ ਚ 100 ਦਿਨਾਂ ਤੱਕ ਚੱਲੀ ਸੀ।
ਅਰੁੁਣ ਗੋਵਿਲ
ਰਾਮਾਨੰਦ ਸਾਗਰ ਦੇ ਸਾਲ 1987 ਦੇ ਸ਼ੋਅ ਰਾਮਾਇਣ ਚ ਅਰੁਣ ਗੋਵਿਲ ਦੇ ਭਗਵਾਨ ਰਾਮ ਦੇ ਚਰਿੱਤਰ ਨੇ ਦਿਲ ਜਿੱਤ ਲਿਆ ਸੀ। ਇਹਨਾਂ ਨੂੰ ਲੋਕ ਰਾਮ ਵਜੋਂ ਵੀ ਜਾਣਦੇ ਹਨ।
ਜੂਨੀਅਰ ਐਨਟੀਆਰ
ਜੂਨੀਅਰ ਐਨਟੀਆਰ ਨੇ ਪ੍ਰਾਯੋਗਿਕ ਫ਼ਿਲਮ ਬਾਲਾ ਰਾਮਾਇਣਮ ਚ 14 ਸਾਲ ਦੀ ਉਮਰ ਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ।
ਜਿਤੇਂਦਰ
ਸਾਲ 1997 ਚ ਭਗਵਾਨ ਵਾਲਮੀਕੀ ਦੀ ਉੱਤਰ ਰਾਮਾਇਣ ਤੇ ਆਧਾਰਿਤ ਹਿੰਦੀ ਫ਼ਿਲਮ ਲਵ ਕੁਸ਼ ਚ ਜਿਤੇਂਦਰ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ।
ਨੰਦਮੁਰੀ ਬਾਲਕ੍ਰਿਸ਼ਨ
ਇਸ ਫ਼ਿਲਮੀ ਕਲਾਕਾਰ ਨੇ ਸਾਲ 2011 ਦੀ ਹਿੱਟ ਸ਼੍ਰੀ ਰਾਮ ਰਾਜਯਮ ਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ। ਇਹ ਫ਼ਿਲਮ 1963 ਦੀ ਬਲਾਕਬਸਟਰ ਲਵ ਕੁਸ਼ ਦਾ ਰੀਬੂਟ ਸੀ।
ਆਸ਼ੀਸ਼ ਸ਼ਰਮਾ
ਆਸ਼ੀਸ਼ ਸ਼ਰਮਾ ਨੇ ਟੀਵੀ ਸ਼ੋਅ ਸਿਆ ਕੇ ਰਾਮ ਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਇਸ ਸ਼ੋਅ ਦੀ ਕਾਫੀ ਪ੍ਰਸ਼ੰਸ਼ਾ ਹੋਈ ਸੀ।
ਗੁਰਮੀਤ ਚੌਧਰੀ
ਇਸ ਕਲਾਕਾਰ ਨੇ ਸਾਲ 2008 ਚ ਹਿੰਦੀ ਟੀਵੀ ਸੀਰੀਅਜ਼ ਰਾਮਾਇਣ ਚ ਭਗਵਾਨ ਰਾਮ ਦਾ ਕਿਰਦਾਰ ਨਿਭਾਇਆ ਸੀ।
View More Web Stories