ਪਹਿਲੀ ਵਾਰ ਸੁਹਾਨਾ ਨਾਲ ਨਜ਼ਰ ਆਉਣਗੇ ਕਿੰਗ ਖਾਨ
ਪ੍ਰਸ਼ੰਸਕਾਂ ਲਈ ਕਾਫੀ ਅਹਿਮ
ਕਿੰਗ ਖਾਨ ਸ਼ਾਹਰੁਖ ਖਾਨ ਦਾ ਪਹਿਲੀ ਵਾਰ ਆਪਣੀ ਬੇਟੀ ਨਾਲ ਫਿਲਮ ਕਰਨਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਅਹਿਮ ਹੋਵੇਗਾ।
ਕੁਝ ਮਹੀਨੇ ਪਹਿਲਾਂ ਆਈ ਖ਼ਬਰ
ਬਾਦਸ਼ਾਹ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਦੇ ਇਕੱਠੇ ਫਿਲਮ ਚ ਹੋਣ ਦੀ ਖਬਰ ਵੀ ਕੁਝ ਮਹੀਨੇ ਪਹਿਲਾਂ ਆਈ ਸੀ।
ਜਲਦ ਫਿਲਮ ਦੀ ਸ਼ੂਟਿੰਗ ਹੋਵੇਗੀ ਸ਼ੁਰੂ
ਹੁਣ ਇਕ ਵਾਰ ਫਿਰ ਦੋਵੇਂ ਸੁਰਖੀਆਂ ਚ ਹਨ, ਕਿਉਂਕਿ ਉਨ੍ਹਾਂ ਦੇ ਕਰੀਬੀ ਸੂਤਰਾਂ ਮੁਤਾਬਕ ਦੋਵੇਂ ਜਲਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।
ਸੁਜੇ ਘੋਸ਼ ਕਰਨਗੇ ਡਾਇਰੈਕਟ
ਕਹਾਨੀ ਫਿਲਮਾਂ ਦੇ ਨਿਰਦੇਸ਼ਕ ਸੁਜੇ ਘੋਸ਼ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਸਤੰਬਰ ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਸਨ।
ਸਕ੍ਰਿਪਟ ਵਿੱਚ ਕੀਤਾ ਜਾ ਰਿਹਾ ਸੁਧਾਰ
ਪਰ ਲੇਖਕ ਫ਼ਿਲਮ ਦੀ ਸਕ੍ਰਿਪਟ ਵਿੱਚ ਹੋਰ ਸੁਧਾਰ ਕਰਨਾ ਚਾਹੁੰਦਾ ਸੀ। ਉਸ ਨੂੰ ਇਸ ਲਈ ਸਮਾਂ ਚਾਹੀਦਾ ਸੀ, ਕਿਉਂਕਿ ਉਹ ਇਸ ਫ਼ਿਲਮ ਦੀ ਅਹਿਮੀਅਤ ਨੂੰ ਜਾਣਦਾ ਹੈ।
21 ਦਸੰਬਰ ਨੂੰ ਰਿਲੀਜ਼ ਹੋਵੇਗੀ ਡੰਕੀ
ਸ਼ਾਹਰੁਖ ਲਈ ਇਹ ਸਾਲ ਕਾਫੀ ਬਿਜ਼ੀ ਰਿਹਾ ਹੈ। ਇੱਕ ਪਾਸੇ ਪਠਾਨ ਤੇ ਜਵਾਨ ਤੋਂ ਬਾਅਦ ਸ਼ਾਹਰੁਖ ਖਾਨ ਦੀ ਤੀਜੀ ਫਿਲਮ ਡੰਕੀ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ
ਦੋਵੇਂ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਚ ਰੁੱਝੇ ਹੋਏ ਹਨ। ਅਜਿਹੇ ਚ ਉਨ੍ਹਾਂ ਨੂੰ ਸੁਜੇ ਦੀ ਜਾਸੂਸੀ ਥ੍ਰਿਲਰ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦਾ ਸਮਾਂ ਵੀ ਨਹੀਂ ਮਿਲਿਆ।
ਸਕ੍ਰਿਪਟ ਪੜ੍ਹਨ ਲਈ ਬੈਠਣਗੇ ਇਕੱਠੇ
ਦੋਵੇਂ ਦਸੰਬਰ ਅੰਤ ਵਿੱਚ ਇਸ ਅਨਟਾਈਟਲ ਫਿਲਮ ਦੀ ਸਕ੍ਰਿਪਟ ਪੜ੍ਹਨ ਲਈ ਇਕੱਠੇ ਬੈਠਣਗੇ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਦੇ ਅਖੀਰ ਜਾਂ ਫਰਵਰੀ ਵਿੱਚ ਸ਼ੁਰੂ ਹੋਵੇਗੀ।
View More Web Stories