ਸ਼ਾਹਰੁਖ ਖਾਨ ਨਾਲ ਡੈਬਿਊ ਕਰਨ ਵਾਲੀਆਂ ਹੀਰੋਇਨਾਂ
ਸ਼ਿਲਪਾ ਸ਼ੈਟੀ
ਸ਼ਿਲਪਾ ਸ਼ੈੱਟੀ ਨੇ 1993 ਚ ਰਿਲੀਜ਼ ਹੋਈ ਅੱਬਾਸ-ਮਸਤਾਨ ਦੀ ਫਿਲਮ ਬਾਜ਼ੀਗਰ ਨਾਲ ਬਾਲੀਵੁੱਡ ਚ ਐਂਟਰੀ ਕੀਤੀ ਸੀ। ਇਸ ਚ ਉਨ੍ਹਾਂ ਨੂੰ ਕਾਜੋਲ ਅਤੇ ਸ਼ਾਹਰੁਖ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਮਹਿਮਾ ਚੌਧਰੀ
ਸੁਪਰਹਿੱਟ ਫਿਲਮ ਪਰਦੇਸ 1997 ਚ ਰਿਲੀਜ਼ ਹੋਈ ਸੀ। ਮਹਿਮਾ ਚੌਧਰੀ ਨੇ ਇਸ ਫਿਲਮ ਨਾਲ ਬਾਲੀਵੁੱਡ ਚ ਡੈਬਿਊ ਕੀਤਾ ਸੀ। ਮਹਿਮਾ ਨੂੰ ਸ਼ਾਹਰੁਖ ਖਾਨ ਨਾਲ ਫਿਲਮ ਚ ਕੰਮ ਕਰਕੇ ਵੱਡੀ ਪਛਾਣ ਮਿਲੀ।
ਪ੍ਰੀਤੀ ਜ਼ਿੰਟਾ
ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਤੀ ਜ਼ਿੰਟਾ ਨੇ 1998 ਵਿੱਚ ਮਣੀ ਰਤਨਮ ਦੀ ਫਿਲਮ ‘ਦਿਲ ਸੇ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਚ ਉਨ੍ਹਾਂ ਨੂੰ ਸ਼ਾਹਰੁਖ ਅਤੇ ਮਨੀਸ਼ਾ ਕੋਇਰਾਲਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਗਾਇਤਰੀ ਓਬਰਾਏ
ਸਾਬਕਾ ਮਿਸ ਇੰਡੀਆ ਅਤੇ ਮਾਡਲ ਗਾਇਤਰੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਨਾਲ ਫਿਲਮ ਸਵਦੇਸ ਨਾਲ ਕੀਤੀ ਸੀ। ਇਹ ਉਨ੍ਹਾਂ ਦੀ ਪਹਿਲੀ ਅਤੇ ਆਖਰੀ ਫਿਲਮ ਸੀ।
ਦੀਪਿਕਾ ਪਾਦੁਕੋਣ
ਸ਼ਾਹਰੁਖ ਦੇ ਨਾਲ ਡੈਬਿਊ ਕਰਨ ਵਾਲੀਆਂ ਅਭਿਨੇਤਰੀਆਂ ਚ ਦੀਪਿਕਾ ਪਾਦੂਕੋਣ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ। ਉਨ੍ਹਾਂ ਨੇ ਸਾਲ 2007 ਚ ਫਿਲਮ ਓਮ ਸ਼ਾਂਤੀ ਓਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ।
ਅਨੁਸ਼ਕਾ ਸ਼ਰਮਾ
ਇਕ ਹੋਰ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਖਾਨ ਦੀ ਫਿਲਮ ਰਬ ਨੇ ਬਨਾ ਦੀ ਜੋੜੀ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ।
ਮਾਹਿਰਾ ਖਾਨ
ਪਾਕਿਸਤਾਨ ਦੀ ਵੱਡੀ ਅਦਾਕਾਰਾ ਮਾਹਿਰਾ ਖਾਨ ਨੇ ਸ਼ਾਹਰੁਖ ਖਾਨ ਨਾਲ ਬਾਲੀਵੁੱਡ ਚ ਡੈਬਿਊ ਕੀਤਾ ਸੀ। ਸਾਲ 2017 ਚ ਉਨ੍ਹਾਂ ਨੇ ਕਿੰਗ ਖਾਨ ਦੀ ਫਿਲਮ ਰਈਸ ਨਾਲ ਬਾਲੀਵੁੱਡ ਚ ਐਂਟਰੀ ਕੀਤੀ ਸੀ।
View More Web Stories