ਭਾਰਤੀ ਬੱਲੇਬਾਜ਼ ਦੀ ਹੋਈ ਐਂਟਰੀ
ਵਨ-ਡੇ ਇੰਟਰਨੈਸ਼ਨਲ ਮੈਚਾਂ ਚ ਇੱਕ ਸਾਲ ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਚੋਟੀ ਦੇ 5 ਬੱਲੇਬਾਜ਼ਾਂ ਚ ਭਾਰਤੀ ਟੀਮ ਦੇ ਇੱਕ ਬੱਲੇਬਾਜ਼ ਦੀ ਐਂਟਰੀ ਹੋ ਗਈ ਹੈ। ਇਸ ਖਿਡਾਰੀ ਨੇ 2023 ਚ ਹੁਣ ਤੱਕ ਸਭ ਤੋਂ ਵੱਧ ਛੱਕੇ ਜੜੇ ਹਨ।
ਕਪਤਾਨ ਦਾ ਕਮਾਲ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਬੱਲੇਬਾਜ਼ੀ ਨਾਲ ਕਮਾਲ ਕੀਤਾ ਹੈ। ਹੁਣ ਤੱਕ ਰੋਹਿਤ ਨੇ ਇਸ ਸਾਲ ਅੰਦਰ 60 ਛੱਕੇ ਲਗਾ ਕੇ ਰਿਕਾਰਡ ਕਾਇਮ ਕੀਤਾ। ਉਹ ਟਾਪ ਤੇ ਹਨ।
8 ਸਾਲ ਪੁਰਾਣਾ ਰਿਕਾਰਡ
ਦੱਖਣੀ ਅਫ਼ਰੀਕਾ ਦੇ ਏਬੀ ਡਿਵਿਲੀਅਰਸ ਦਾ 8 ਸਾਲ ਪੁਰਾਣਾ ਰਿਕਾਰਡ ਹੈ। ਸਾਲ 2015 ਚ ਡਿਵਿਲੀਅਰਸ ਨੇ 58 ਛੱਕੇ ਲਾਏ ਸੀ। ਉਹ ਦੂਜੇ ਨੰਬਰ ਤੇ ਹਨ।
ਧਾਕੜ ਬੱਲੇਬਾਜ਼ ਕ੍ਰਿਸ ਗੇਲ
ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਆਪਣੀ ਧਾਕੜ ਬੱਲੇਬਾਜ਼ੀ ਦੇ ਨਾਲ ਜਾਣੇ ਜਾਂਦੇ ਹਨ। ਉਹਨਾਂ ਨੇ ਸਾਲ 2019 ਚ ਇੱਕ ਸਾਲ ਦੌਰਾਨ 56 ਛੱਕੇ ਲਗਾਏ ਸੀ। ਇਸ ਰਿਕਾਰਡ ਨਾਲ ਉਹ ਤੀਜੇ ਨੰਬਰ ਤੇ ਹਨ।
ਨਹੀਂ ਟੁੱਟਿਆ ਅਫਰੀਦੀ ਦਾ ਰਿਕਾਰਡ
ਪਾਕਿਸਤਾਨੀ ਬੱਲੇਬਾਜ਼ ਸ਼ਾਹਿਦ ਅਫਰੀਦੀ ਕ੍ਰਿਕਟ ਤੋਂ ਕਿਨਾਰਾ ਕਰ ਚੁੱਕੇ ਹਨ। ਪ੍ਰੰਤੂ ਉਹਨਾਂ ਦੇ ਰਿਕਾਰਡ ਹਾਲੇ ਵੀ ਕਾਇਮ ਹਨ। 2002 ਚ ਅਫਰੀਦੀ ਨੇ 48 ਛੱਕੇ ਲਗਾ ਕੇ ਰਿਕਾਰਡ ਬਣਾਇਆ ਸੀ। ਇਸ ਸਾਲ ਅਫਰੀਦੀ ਚੌਥੇ ਨੰਬਰ ਤੇ ਰਹੇ।
ਯੂਏਈ ਦਾ ਚਮਕਦਾ ਸਿਤਾਰਾ
ਕ੍ਰਿਕਟ ਟੀਮ ਯੂਏਈ ਦਾ ਬੱਲੇਬਾਜ਼ ਮੁਹੰਮਦ ਵਸੀਮ ਰਿਕਾਰਡ ਬਣਾਉਣ ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਲ 2023 ਚ ਵਸੀਮ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਚ 47 ਛੱਕੇ ਲਗਾ ਕੇ 5ਵਾਂ ਸਥਾਨ ਹਾਸਲ ਕੀਤਾ।
View More Web Stories