ਮੱਲਿਕਾ ਸ਼ੇਰਾਵਤ ਨੂੰ ਆਈਏਐੱਸ ਬਨਾਉਣਾ ਚਾਹੁੰਦੇ ਸਨ ਪਿਤਾ


2024/02/08 13:57:50 IST

ਬੋਲਡ ਕਿਰਦਾਰ

    ਮਸ਼ਹੂਰ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਬੋਲਡ ਕਿਰਦਾਰਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਵੇਂ ਫਿਲਮਾਂ ਵਿਚ ਉਸ ਦੀ ਸਰਗਰਮੀ ਘਟੀ ਹੈ, ਪਰ ਉਸ ਦੀ ਪ੍ਰਸਿੱਧੀ ਵਿਚ ਕੋਈ ਕਮੀ ਨਹੀਂ ਆਈ ਹੈ।

ਜਨਮ

    ਉਸ ਦਾ ਜਨਮ 24 ਅਕਤੂਬਰ 1976 ਨੂੰ ਹਰਿਆਣਾ ਦੇ ਰੋਹਤਕ ਚ ਹੋਇਆ ਸੀ।

ਫਿਲਾਸਫੀ ਦੀ ਡਿਗਰੀ

    ਮੱਲਿਕਾ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਫਿਲਾਸਫੀ ਦੀ ਡਿਗਰੀ ਹਾਸਲ ਕੀਤੀ ਹੈ। ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਵੱਡੀ ਹੋ ਕੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਬਣੇ।

ਏਅਰ ਹੋਸਟੈੱਸ

    ਇਹ ਸਭ ਜਾਣਦੇ ਹਨ ਕਿ ਉਸਨੇ ਆਪਣਾ ਸੁਪਨਾ ਸਾਕਾਰ ਕੀਤਾ, ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਫਿਲਮਾਂ ਚ ਆਉਣ ਤੋਂ ਪਹਿਲਾਂ ਉਹ ਏਅਰ ਹੋਸਟੈੱਸ ਸੀ।

ਅਸਲੀ ਨਾਂ

    ਮੱਲਿਕਾ ਆਪਣੇ ਨਾਂ ਤੇ ਆਪਣੀ ਮਾਂ ਦੇ ਸਰਨੇਮ ਦੀ ਵਰਤੋਂ ਕਰਦੀ ਹੈ। ਇਸ ਅਦਾਕਾਰਾ ਦਾ ਅਸਲੀ ਨਾਂ ਰੀਮਾ ਲਾਂਬਾ ਹੈ, ਜਦਕਿ ਮੱਲਿਕਾ ਉਸ ਦਾ ਪ੍ਰੋਫੈਸ਼ਨਲ ਨਾਂ ਹੈ।

ਵਿਆਹ

    ਮੱਲਿਕਾ ਨੇ ਬਾਲੀਵੁੱਡ ਚ ਆਉਣ ਤੋਂ ਪਹਿਲਾਂ ਹੀ 2000 ਚ ਪਾਇਲਟ ਕਰਨ ਸਿੰਘ ਗਿੱਲ ਨਾਲ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ ਦਾ ਵਿਆਹ ਇਕ ਸਾਲ ਹੀ ਚੱਲ ਸਕਿਆ ਸੀ।

ਕਿਸਿੰਗ ਸੀਨ

    ਮੱਲਿਕਾ ਨੇ ਆਪਣੀ ਪਹਿਲੀ ਫਿਲਮ ਵਿੱਚ ਹੀ 17 ਕਿਸਿੰਗ ਸੀਨ ਦਿੱਤੇ ਸਨ। ਮੱਲਿਕਾ ਨੇ ਫਿਲਮ ਖਵਾਹਿਸ਼ ਚ 17 ਕਿਸਿੰਗ ਸੀਨ ਦਿੱਤੇ ਸਨ। ਇਸ ਫਿਲਮ ਚ ਕੰਮ ਕਰਨ ਤੋਂ ਬਾਅਦ ਉਹ ਲਾਈਮਲਾਈਟ ਚ ਆ ਗਈ ਸੀ।

ਬੋਲਡ ਸੀਨ

    ਇਸ ਤੋਂ ਇਲਾਵਾ ਮੱਲਿਕਾ ਨੇ ਆਪਣੀ ਫਿਲਮ ਮਰਡਰ ਚ ਵੀ ਕਾਫੀ ਬੋਲਡ ਸੀਨ ਦਿੱਤੇ ਸਨ। ਮੱਲਿਕਾ ਪਹਿਲੀ ਭਾਰਤੀ ਅਭਿਨੇਤਰੀ ਸੀ ਜਿਸ ਨੂੰ ਮਸ਼ਹੂਰ ਪਲੇਬੁਆਏ ਮੈਗਜ਼ੀਨ ਦੇ ਕਵਰ ਤੇ ਪੋਜ਼ ਦੇਣ ਦੀ ਪੇਸ਼ਕਸ਼ ਮਿਲੀ ਸੀ।

View More Web Stories