ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ
ਮਸ਼ਹੂਰ ਅਭਿਨੇਤਰੀ
ਹਾਨੀਆ ਆਮਿਰ ਦਾ ਨਾਂ ਕਈਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਂਦਾ ਹੈ। ਉਹ ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ।
ਭਾਰਤੀ ਵੀ ਫੈਨ
ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਖਾਸ ਦੋਸਤੀ ਨਹੀਂ ਹੈ ਪਰ ਹਾਨੀਆ ਆਮਿਰ ਅਜਿਹੀ ਅਭਿਨੇਤਰੀ ਹੈ, ਜਿਸ ਦਾ ਪੂਰਾ ਭਾਰਤ ਫੈਨ ਹੋ ਗਿਆ ਹੈ।
ਸਭ ਤੋਂ ਵੱਧ ਕਮਾਈ
ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਉਹ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ। ਫੈਨਜ਼ ਹਾਨੀਆ ਨਾਲ ਜੁੜੀ ਸਾਰੀ ਜਾਣਕਾਰੀ ਚਾਹੁੰਦੇ ਹਨ।
ਜਨਮ
ਹਾਨੀਆ ਦਾ ਜਨਮ 12 ਫਰਵਰੀ 1997 ਨੂੰ ਰਾਵਲਪਿੰਡੀ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ।
ਕਰੀਅਰ ਦੀ ਸ਼ੁਰੂਆਤ
ਹਾਨੀਆ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਰਹੀ ਸੀ, ਉਸਨੇ ਸਾਲ 2016 ਵਿੱਚ ਰੋਮਾਂਟਿਕ ਕਾਮੇਡੀ ਜਨਾਨ ਲਈ ਆਡੀਸ਼ਨ ਦਿੱਤਾ ਅਤੇ ਉਸਦੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਹੋਈ।
ਲਕਸ ਸਟਾਈਲ ਅਵਾਰਡ
ਇਸ ਫਿਲਮ ਚ ਹਾਨੀਆ ਨੇ ਇਕ ਸ਼ਰਾਰਤੀ ਪਸ਼ਤੂਨ ਕੁੜੀ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਕਾਫੀ ਤਾਰੀਫ ਹੋਈ ਸੀ। ਉਸ ਨੂੰ ਲਕਸ ਸਟਾਈਲ ਅਵਾਰਡ ਲਈ ਨਾਮਜ਼ਦਗੀ ਵੀ ਮਿਲੀ।
ਟੀਵੀ ਸੀਰੀਅਲ
ਹਾਨੀਆ ਨੇ ਟੀਵੀ ਸੀਰੀਅਲ ਮੇਰੇ ਹਮਸਫਰ ਚ ਮਾਸੂਮ ਹਲਾ ਹਮਜ਼ਾ ਦੀ ਭੂਮਿਕਾ ਨਾਲ ਸਰਹੱਦਾਂ ਪਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਬਣਾਇਆ ਸੀ। ਅੱਜ ਹਾਨੀਆ ਕਿਸੇ ਪਛਾਣ ਦੀ ਲੋੜ ਨਹੀਂ ਹੈ।
11.4 ਮਿਲੀਅਨ ਫਾਲੋਅਰਜ਼
ਹਾਨੀਆ ਦੇ ਇੰਸਟਾਗ੍ਰਾਮ ਤੇ 11.4 ਮਿਲੀਅਨ ਫਾਲੋਅਰਜ਼ ਹਨ। ਉਹ ਅਕਸਰ ਆਪਣੀ ਕਿਊਟਨੈੱਸ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹੈ।
View More Web Stories