ਵਿਆਹ ਮਗਰੋਂ ਰਣਦੀਪ-ਲਿਨ ਦੀਆਂ ਖੂਬਸੂਰਤ ਤਸਵੀਰਾਂ
29 ਨਵੰਬਰ ਨੂੰ ਵਿਆਹ
ਬਾਲੀਵੁੱਡ ਸਿਤਾਰੇ ਰਣਦੀਪ ਹੁੱਡਾ ਦਾ ਵਿਆਹ ਹਾਲ ਹੀ ਚ ਗਰਲਫ੍ਰੈਂਡ ਲਿਨ ਲੈਸ਼ਰਾਮ ਨਾਲ ਹੋਇਆ।
ਮੁੰਬਈ ਏਅਰਪੋਰਟ ਪੁੱਜੇ
ਵਿਆਹ ਤੋਂ ਅਗਲੇ ਦਿਨ ਹੀ ਨਵੀਂ ਜੋੜੀ ਪਹਿਲੀ ਵਾਰ ਮੁੰਬਈ ਏਅਰਪੋਰਟ ਪੁੱਜੀ। ਇੱਥੇ ਕਾਫੀ ਸਮਾਂ ਪੋਜ਼ ਦਿੱਤੇ।
ਅਨਾਰਕਲੀ ਸੂਟ 'ਚ ਦੁਲਹਨ
ਰਣਦੀਪ ਨੇ ਚਿੱਟੇ ਰੰਗ ਦੀ ਟ੍ਰਾਊਜਰ ਤੇ ਸ਼ਰਟ ਪਹਿਨੀ ਸੀ। ਉਹਨਾਂ ਦੀ ਪਤਨੀ ਲਿਨ ਲੈਸ਼ਰਾਮ ਨੇ ਮਰੂਨ ਕਲਰ ਦਾ ਅਨਾਰਕਲੀ ਸੂਟ ਪਾਇਆ ਸੀ।
ਪ੍ਰਸ਼ੰਸਕਾਂ ਨੂੰ ਕੀਤਾ ਖੁਸ਼
ਨਵੀਂ ਜੋੜੀ ਜਦੋਂ ਏਅਰਪੋਰਟ ਪੁੱਜੀ ਤਾਂ ਪ੍ਰਸ਼ੰਸਕਾਂ ਨੂੰ ਘੇਰ ਲਿਆ। ਹੂਟਿੰਗ ਹੋਣ ਲੱਗੀ। ਰਣਦੀਪ ਤੇ ਲਿਨ ਨੇ ਕਿਸੇ ਨੂੰ ਨਾਰਾਜ਼ ਨਹੀਂ ਕੀਤਾ। ਖੂਬ ਸੈਲਫੀਆਂ ਖਿਚਵਾਈਆਂ।
ਗ੍ਰੈਂਡ ਵੈਡਿੰਗ ਰਿਸ਼ੈਪਸਨ
ਮਣੀਪੁਰ ਚ ਸਾਧਾਰਨ ਤਰੀਕੇ ਨਾਲ ਵਿਆਹ ਹੋਇਆ। ਮੁੰਬਈ ਚ ਗ੍ਰੈਂਡ ਵੈਡਿੰਗ ਰਿਸ਼ੈਪਸਨ ਦੀ ਤਿਆਰੀ ਹੈ। ਕਈ ਫਿਲਮੀ ਹਸਤੀਆਂ ਆਉਣਗੀਆਂ। ਹਾਲੇ ਤਾਰੀਕ ਦਾ ਐਲਾਨ ਬਾਕੀ ਹੈ।
ਪਰਿਵਾਰ ਸੰਗ ਜਸ਼ਨ
ਵਿਆਹ ਮਗਰੋਂ ਮੁੰਬਈ ਆ ਕੇ ਨਵੀਂ ਜੋੜੀ ਨੇ ਪਰਿਵਾਰ ਸੰਗ ਜਸ਼ਨ ਮਨਾਇਆ।
ਤਸਵੀਰ ਦਾ ਰਾਜ
2022 ਦੀ ਦੀਵਾਲੀ ਮੌਕੇ ਦੋਵਾਂ ਦੀ ਸ਼ੇਅਰ ਹੋਈ ਤਸਵੀਰ ਨੇ ਰਾਜ ਖੋਲ੍ਹਿਆ ਸੀ। ਇਸਤੋਂ ਪਹਿਲਾਂ ਭਾਵੇਂ ਦੋਵੇਂ ਇੱਕ-ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰਦੇ ਸੀ। ਪ੍ਰੰਤੂ, ਇਸਦਾ ਪਤਾ ਬਹੁਤ ਘੱਟ ਲੋਕਾਂ ਨੂੰ ਸੀ।
ਅਲੱਗ ਰੀਤੀ ਰਿਵਾਜ
ਦੋਵਾਂ ਨੇ ਮੈਤਈ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤਾ। ਮਣੀਪੁਰ ਦੀ ਇਸ ਪਰੰਪਰਾ ਅਨੁਸਾਰ ਦੁਲਹਨ ਬੈਠੇ ਹੋਏ ਦੁਲਹੇ ਦੇ ਚਾਰੇ ਪਾਸੇ 7 ਫੇਰੇ ਲੈਂਦੀ ਹੈ।
View More Web Stories