ਕਦੇ ਪੁਲਾੜ ਯਾਤਰੀ ਬਨਣਾ ਚਾਹੁੰਦੀ ਸੀ ਅਦਾਕਾਰਾ ਸਲਮਾ ਹਾਇਕ
ਜਨਮ
ਅਮਰੀਕਾ ਦੀ ਗਲੈਮਰਸ ਅਦਾਕਾਰਾ ਸਲਮਾ ਹਾਇਕ ਦਾ ਜਨਮ 2 ਸਤੰਬਰ 1966 ਨੂੰ ਮੈਕਸੀਕੋ ਵਿੱਚ ਹੋਇਆ ਸੀ। ਸਲਮਾ ਨੂੰ ਹਾਲੀਵੁੱਡ ਫਿਲਮ ਫ੍ਰੀਡਾ ਲਈ ਜਾਣਿਆ ਜਾਂਦਾ ਹੈ।
ਖੂਬਸੂਰਤ ਅਭਿਨੇਤਰੀ
ਸਲਮਾ ਹਾਇਕ ਨੂੰ ਹਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਚ ਗਿਣਿਆ ਜਾਂਦਾ ਹੈ। ਜੇਕਰ ਉਹ ਫਿਲਮੀ ਦੁਨੀਆ ਚ ਕੰਮ ਨਾ ਕਰ ਰਹੀ ਹੁੰਦੀ ਤਾਂ ਸ਼ਾਇਦ ਅੱਜ ਉਹ ਪੁਲਾੜ ਯਾਤਰੀ ਹੁੰਦੀ।
ਮੇਕਅੱਪ ਪਸੰਦ ਨਹੀਂ
ਸਲਮਾ ਨੂੰ ਮੇਕਅੱਪ ਕਰਨਾ ਪਸੰਦ ਨਹੀਂ ਹੈ। ਸਲਮਾ ਬਚਪਨ ਤੋਂ ਹੀ ਆਪਣੀ ਦਿੱਖ ਨੂੰ ਲੈ ਕੇ ਚਿੰਤਤ ਰਹਿੰਦੀ ਸੀ।
#MeToo
ਸਲਮਾ ਨੇ #MeToo ਮੁਹਿੰਮ ਚ ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੀਨ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਸਲਮਾ ਨੇ ਕਿਹਾ ਸੀ ਉਸ ਨੇ ਸਕ੍ਰਿਪਟ ਤੋਂ ਬਾਹਰ ਹੋ ਕੇ ਮੇਰਾ ਸੈਕਸ ਸੀਨ ਸ਼ਾਮਲ ਕੀਤਾ ਸੀ।
ਡਿਸਲੈਕਸੀਆ
ਬਚਪਨ ਵਿੱਚ ਡਿਸਲੈਕਸੀਆ ਕਾਰਨ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਚ ਉਸ ਨੇ ਇਸ ਬੀਮਾਰੀ ਤੋਂ ਛੁਟਕਾਰਾ ਪਾ ਲਿਆ।
544 ਕਰੋੜ ਰੁਪਏ ਦੀ ਮਾਲਕ
ਉਸਨੇ ਕਈ ਹਾਲੀਵੁੱਡ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਕਈ ਐਵਾਰਡ ਆਪਣੇ ਨਾਂ ਕਰ ਚੁੱਕੀ ਸਲਮਾ ਅੱਜ 544 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।
ਵਿਆਹ ਤੋਂ ਪਹਿਲਾਂ ਗਰਭਵਤੀ
ਸਲਮਾ ਹਾਇਕ ਨੇ ਲੰਬੇ ਸਮੇਂ ਤੱਕ ਕਾਰੋਬਾਰੀ ਫ੍ਰੈਂਕੋਇਸ ਹੈਨਰੀ ਪਿਨੌਲਟ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕੀਤਾ। ਦੱਸ ਦੇਈਏ ਕਿ ਸਲਮਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ।
ਮੰਗਣੀ ਦਾ ਖੁਲਾਸਾ
ਮਾਰਚ 2007 ਵਿੱਚ, ਉਸਨੇ ਸਾਰਿਆਂ ਸਾਹਮਣੇ ਆਪਣੀ ਮੰਗਣੀ ਦਾ ਖੁਲਾਸਾ ਕੀਤਾ ਅਤੇ ਇਹ ਵੀ ਖੁਲਾਸਾ ਕੀਤਾ ਕਿ ਉਹ ਗਰਭਵਤੀ ਸੀ। ਉਸਨੇ ਸਤੰਬਰ 2007 ਵਿੱਚ ਧੀ ਵੈਲੇਨਟੀਨਾ ਪਾਲੋਮਾ ਪਿਨੌਲਟ ਨੂੰ ਜਨਮ ਦਿੱਤਾ।
View More Web Stories