ਬਾਲੀਵੁੱਡ ਦੀਆਂ 10 ਫਿਲਮਾਂ ਜਿਨ੍ਹਾਂ ਵਿੱਚ ਹੀਰੋਇਨਾਂ ਨੇ ਦਿਖਾਇਆ ਐਕਸ਼ਨ
Akira (2016)
ਸੋਨਾਕਸ਼ੀ ਸਿਨਹਾ ਨੇ ਏਆਰ ਮੁਰੂਗਾਦੌਸ ਦੀ ਐਕਸ਼ਨ ਫ਼ਿਲਮ ਅਕੀਰਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨੇ ਬਾਕਸ ਆਫਿਸ ਤੇ 26 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Jai Gangajal (2016)
ਪ੍ਰਿਯੰਕਾ ਚੋਪੜਾ ਨੇ ਨਿਰਦੇਸ਼ਕ ਪ੍ਰਕਾਸ਼ ਝਾਅ ਦੀ ਅਪਰਾਧ ਡਰਾਮੇ ਤੇ ਅਧਾਰਿਤ ਫਿਲਮ ਜੈ ਗੰਗਾਜਲ ਵਿੱਚ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਸੀ। ਫਿਲਮ ਨੇ ਬਾਕਸ ਆਫਿਸ ਤੇ 32 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Baby (2015)
ਨਿਰਦੇਸ਼ਕ ਨੀਰਜ ਪਾਂਡੇ ਦੀ ਜਾਸੂਸੀ ਥ੍ਰਿਲਰ ਫਿਲਮ ਬੇਬੀ ਦੀ ਅਦਾਕਾਰਾ ਤਾਪਸੀ ਪੰਨੂ ਲਈ ਕੋਰੀਓਗ੍ਰਾਫ਼ ਕੀਤੇ ਗਏ ਐਕਸ਼ਨ ਸੀਨ ਸਭ ਤੋਂ ਪ੍ਰਭਾਵਸ਼ਾਲੀ ਸਨ। ਇਸ ਫਿਲਮ ਨੇ ਬਾਕਸ ਆਫਿਸ ਕਲੈਕਸ਼ਨ ਤੇ 81 ਕਰੋੜ ਰੁਪਏ ਕਮਾਏ ਸਨ।
Mardaani (2014)
ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਤ ਕ੍ਰਾਈਮ ਥ੍ਰਿਲਰ ਵਿੱਚ, ਰਾਣੀ ਮੁਖਰਜੀ ਨੇ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਸੀ। ਫਿਲਮ ਨੇ ਬਾਕਸ ਆਫਿਸ ਤੇ 35 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Krrish 3 (2013)
ਕੰਗਨਾ ਰਣੌਤ ਨੇ ਰਾਕੇਸ਼ ਰੋਸ਼ਨ ਦੀ ਸੁਪਰਹੀਰੋ ਸਾਇੰਸ ਫਿਕਸ਼ਨ ਫਿਲਮ ਵਿੱਚ ਕਰਾਟੇ, ਜੂਡੋ ਅਤੇ ਤਾਈਕਵਾਂਡੋ ਵਿੱਚ ਇੱਕ ਮਾਹਿਰ ਦੀ ਭੂਮਿਕਾ ਨਿਭਾਈ ਸੀ। ਬਾਕਸ ਆਫਿਸ ਤੇ ਇਸ ਫਿਲਮ ਨੇ 175 ਕਰੋੜ ਰੁਪਏ ਦੀ ਕਮਾਈ ਕੀਤੀ।
Agent Vinod (2012)
ਕਰੀਨਾ ਕਪੂਰ ਸ਼੍ਰੀਰਾਮ ਰਾਘਵਨ ਦੀ ਐਕਸ਼ਨ ਜਾਸੂਸੀ ਫਿਲਮ ਵਿੱਚ ਅਹਮ ਭੂਮਿਕਾ ਨਿਭਾਈ ਸੀ। ਇਹ ਫਿਲਮ ਬਾਕਸ ਆਫਿਸ ਤੇ 43 ਕਰੋੜ ਰੁਪਏ ਕਮਾ ਸਕੀ ਸੀ।
Ek Tha Tiger (2012)
ਕਬੀਰ ਖਾਨ ਦੀ ਐਕਸ਼ਨ ਥ੍ਰਿਲਰ ਵਿੱਚ ਕੈਟਰੀਨਾ ਕੈਫ ਨੇ ਇੱਕ ਪਾਕਿਸਤਾਨੀ ਜਾਸੂਸ ਦੀ ਭੂਮਿਕਾ ਨਿਭਾਈ ਸੀ। ਫਿਲਮ ਨੇ ਬਾਕਸ ਆਫਿਸ ਤੇ 186 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
Chandni Chowk to China (2009)
ਦੀਪਿਕਾ ਪਾਦੂਕੋਣ ਅਕਸ਼ੈ ਕੁਮਾਰ ਅਭਿਨੀਤ ਮਾਰਸ਼ਲ ਆਰਟ ਅਤੇ ਕਾਮੇਡੀ ਤੇ ਅਧਾਰਿਤ ਫਿਲਮ ਚ ਡਬਲ ਰੋਲ ਵਿੱਚ ਦਿਖਾਈ ਦਿੱਤੀ। ਇਸ ਫਿਲਮ ਨੇ ਬਾਕਸ ਆਫਿਸ ਤੇ 29 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Drona (2008)
ਇਸ ਫਿਲਮ ਵਿੱਚ ਪ੍ਰਿਯੰਕਾ ਚੋਪੜਾ ਨੇ ਗਤਕਾ ਅਤੇ ਤਲਵਾਰਬਾਜ਼ੀ ਵਰਗੇ ਵਿਭਿੰਨ ਮਾਰਸ਼ਲ ਆਰਟਸ ਦਾ ਪ੍ਰਯੋਗ ਕੀਤਾ। ਗੋਲਡੀ ਬਹਿਲ ਦੁਆਰਾ ਨਿਰਦੇਸ਼ਤ ਇਸ ਫਿਲਮ ਨੇ 8 ਕਰੋੜ ਰੁਪਏ ਦੀ ਕਮਾਈ ਕੀਤੀ।
Dhoom 2 (2006)
ਐਸ਼ਵਰਿਆ ਰਾਏ ਬੱਚਨ ਅਤੇ ਬਿਪਾਸ਼ਾ ਬਾਸੂ ਨੇ ਯਸ਼ਰਾਜ ਫਿਲਮਜ਼ ਦੀ ਇਸ ਫਿਲਮ ਵਿੱਚ ਜੋਸ਼ ਨਾਲ ਸਟੰਟਾਂ ਵਿੱਚ ਹਿੱਸਾ ਲਿਆ। ਇਸ ਫਿਲਮ ਨੇ ਬਾਕਸ ਆਫਿਸ ਤੇ 81 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
View More Web Stories