ਮੋਦੀ ਸਰਕਾਰ ਵਿੱਚ ਬਜਟ ਪੇਸ਼ ਕਰਨ ਦੀ ਬਦਲੀ ਪਰੰਪਰਾ ਬਾਰੇ ਜਾਣੋ
1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
ਸੰਸਦ ਵਿੱਚ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 2024 ਪੇਸ਼ ਕਰਨਗੇ। ਚੋਣ ਸਾਲ ਹੋਣ ਕਾਰਨ ਇਹ ਆਖਰੀ ਬਜਟ ਹੋਵੇਗਾ।
1 ਫਰਵਰੀ ਨੂੰ ਹੀ ਕਿਉਂ ਪੇਸ਼ ਹੁੰਦਾ ਹੈ ਬਜਟ
ਆਮ ਤੌਰ ਉਪਰ ਬਜਟ ਨੂੰ ਲੈ ਕੇ ਕਈ ਸਵਾਲ ਦਿਮਾਗ ਵਿੱਚ ਆਉਂਦੇ ਹੋਣਗੇ। ਇਹਨਾਂ ਚੋਂ ਇਹ ਸਵਾਲ ਵੀ ਹੈ ਕਿ ਬਜਟ 1 ਫਰਵਰੀ ਨੂੰ ਹੀ ਪੇਸ਼ ਕਿਉਂ ਹੁੰਦਾ ਹੈ।
ਪਹਿਲਾਂ ਇਸ ਦਿਨ ਪੇਸ਼ ਹੁੰਦਾ ਸੀ ਬਜਟ
ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਚ ਬਜਟ ਪਹਿਲਾਂ ਫਰਵਰੀ ਦੀ ਸ਼ੁਰੂਆਤ ਵਿੱਚ ਨਹੀਂ ਬਲਕਿ ਫਰਵਰੀ ਦੇ ਅੰਤ ਚ ਪੇਸ਼ ਕੀਤਾ ਜਾਂਦਾ ਸੀ।
ਪਹਿਲਾਂ ਇਸ ਦਿਨ ਪੇਸ਼ ਹੁੰਦਾ ਸੀ ਬਜਟ
ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਚ ਬਜਟ ਪਹਿਲਾਂ ਫਰਵਰੀ ਦੀ ਸ਼ੁਰੂਆਤ ਵਿੱਚ ਨਹੀਂ ਬਲਕਿ ਫਰਵਰੀ ਦੇ ਅੰਤ ਚ ਪੇਸ਼ ਕੀਤਾ ਜਾਂਦਾ ਸੀ।
ਮੋਦੀ ਸਰਕਾਰ ਨੇ ਕੀਤਾ ਬਦਲਾਅ
ਬਜਟ ਪੇਸ਼ ਕਰਨ ਦੀ ਤਰੀਕ ਨੂੰ ਮੋਦੀ ਸਰਕਾਰ ਨੇ ਬਦਲਦੇ ਹੋਏ 1 ਫਰਵਰੀ ਕਰ ਦਿੱਤਾ ਸੀ। ਆਓ ਜਾਣਦੇ ਹਾਂ ਇਸਦੇ ਪਿੱਛੇ ਦਾ ਕਾਰਨ....
ਕਦੋਂ ਹੋਈ ਸੀ ਸ਼ੁਰੂਆਤ
ਬਜਟ ਪੇਸ਼ ਕਰਨ ਮਗਰੋਂ ਇਸਨੂੰ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਤੋਂ ਪਾਸ ਕਰਾਇਆ ਜਾਂਦਾ ਹੈ। ਬਜਟ ਪੇਸ਼ ਕਰਨ ਦੀ ਸ਼ੁਰੂਆਤ 1860 ਚ ਹੋਈ ਸੀ।
ਬਦਲੀ ਗਈ ਸੀ ਪਰੰਪਰਾ
2017 ਤੋਂ ਪਹਿਲਾਂ ਫਰਵਰੀ ਦੇ ਅੰਤ ਚ ਬਜਟ ਪੇਸ਼ ਕੀਤਾ ਜਾਂਦਾ ਸੀ। ਪ੍ਰੰਤੂ ਉਸ ਸਮੇਂ ਦੇ ਤਤਕਾਲੀਨ ਵਿੱਤ ਮੰਤਰੀ ਅਰੁਨ ਜੇਤਲੀ ਨੇ ਇਸ ਪਰੰਪਰਾ ਨੂੰ ਬਦਲਿਆ।
ਕਿਉਂ ਹੋਇਆ ਬਦਲਾਅ
ਬਜਟ ਪੇਸ਼ ਦੀ ਤਰੀਕ ਨੂੰ ਬਦਲਦੇ ਹੋਏ ਅਰੁਨ ਜੇਤਲੀ ਨੇ ਕਿਹਾ ਸੀ ਕਿ ਬਜਟ ਨੂੰ ਫਰਵਰੀ ਦੇ ਅੰਤ ਚ ਪੇਸ਼ ਕਰਨ ਨਾਲ ਇਸਨੂੰ ਲਾਗੂ ਕਰਨ ਦਾ ਸਮਾਂ ਨਹੀਂ ਮਿਲਦਾ। ਇਸ ਕਰਕੇ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਣ ਲੱਗਾ।
View More Web Stories