ਇੱਥੇ 400 ਰੁਪਏ ਕਿੱਲੋ ਵਿਕ ਰਿਹਾ ਪਿਆਜ਼
ਮਹਿੰਗਾਈ ਉਪਰ ਅਸਰ
ਪਿਆਜ਼ ਇੱਕ ਅਜਿਹੀ ਚੀਜ਼ ਹੈ ਜਿਸਦਾ ਰੇਟ ਮਹਿੰਗਾਈ ਉਪਰ ਅਸਰ ਪਾਉਂਦਾ ਹੈ। ਇਹ ਰਸੋਈ ਦਾ ਬਜਟ ਹੀ ਹਿਲਾ ਕੇ ਰੱਖ ਦਿੰਦਾ ਹੈ।
ਹਰ ਘਰ ਪਿਆਜ਼
ਚਾਹੇ ਅਮੀਰ ਹੋਵੇ ਜਾਂ ਗਰੀਬ, ਹਰ ਕਿਸੇ ਦੇ ਘਰ ਪਿਆਜ਼ ਪਹੁੰਚਦਾ ਹੈ। ਇਸਦੇ ਬਿਨ੍ਹਾਂ ਰਸੋਈ ਅਧੂਰੀ ਹੈ।
ਮਹਿੰਗਾ ਹੋਇਆ ਭਾਅ
ਅੱਜ ਕੱਲ੍ਹ ਵੀ ਪਿਆਜ਼ ਦੇ ਰੇਟ ਵਧੇ ਹੋਏ ਹਨ। ਰਾਜਧਾਨੀ ਦਿੱਲੀ ਚ 70 ਰੁਪਏ ਕਿੱਲੋ ਵਿਕ ਰਿਹਾ ਹੈ। ਬਾਕੀ ਸੂਬਿਆਂ ਚ 60 ਤੋਂ ਲੈ ਕੇ 90 ਰੁਪਏ ਤੱਕ ਪ੍ਰਤੀ ਕਿੱਲੋ ਕੀਮਤ ਹੈ।
400 ਰੁਪਏ ਕਿੱਲੋ ਪੁੱਜਾ
ਭਾਰਤ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਪਿਆਜ਼ ਦੁਬਈ ਵਿੱਚ ਵਿਕ ਰਿਹਾ ਹੈ। ਇੱਥੇ 396 ਰੁਪਏ ਕਿੱਲੋ ਕੀਮਤ ਹੋ ਗਈ ਹੈ।
ਟਮਾਟਰ ਵੀ ਚੜ੍ਹੇ ਆਸਮਾਨੀ
ਦੁਬਈ ਵਿੱਚ ਪਿਆਜ਼ ਦੇ ਨਾਲ ਟਮਾਟਰ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ। ਟਮਾਟਰ 112 ਰੁਪਏ ਕਿੱਲੋ ਵਿਕ ਰਿਹਾ ਹੈ।
ਜਮ੍ਹਾਂਖੋਰੀ ਮੁੱਖ ਕਾਰਨ
ਪਿਆਜ਼ ਦੀ ਕੀਮਤ ਵਧਣ ਦੀ ਮੁੱਖ ਵਜ੍ਹਾ ਜਮ੍ਹਾਂਖੋਰੀ ਹੈ। ਡਿਮਾਂਡ ਦੇ ਹਿਸਾਬ ਨਾਲ ਇਸਦੀ ਸਪਲਾਈ ਰੋਕ ਲਈ ਜਾਂਦੀ ਹੈ। ਜਿਸ ਨਾਲ ਰੇਟ ਵਧ ਜਾਂਦੇ ਹਨ।
ਕੋਈ ਰਾਹਤ ਨਹੀਂ
ਫਿਲਹਾਲ ਪਿਆਜ਼ ਦੇ ਭਾਅ ਘਟਣ ਦੀ ਕੋਈ ਆਸ ਨਹੀਂ ਹੈ। ਹਾਲੇ ਇੱਕ-ਦੋ ਹਫ਼ਤੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
View More Web Stories