ਬਣਨਾ ਚਾਹੁੰਦੇ ਹੋ ਕਰੋੜਪਤੀ ਤਾਂ ਛੱਡੋ 9 ਆਦਤਾਂ
ਭਾਵਨਾ ਦੇ ਆਧਾਰ 'ਤੇ ਫੈਸਲੇ ਨਾ ਲਓ
ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੂਰੀ ਖੋਜ ਕਰੋ। ਰਣਨੀਤੀ ਤਿਆਰ ਕਰੋ। ਫਿਰ ਹੀ ਕੋਈ ਫੈਸਲਾ ਲਓ।
ਮਾਹਿਰਾਂ ਦੀ ਸਲਾਹ ਲਓ
ਲੋਕ ਪਹਿਲਾਂ ਕੋਈ ਫੈਸਲਾ ਲੈਂਦੇ ਹਨ ਤੇ ਫਿਰ ਲੋਕਾਂ ਤੋਂ ਰਾਏ। ਬਿਹਤਰ ਹੋਵੇਗਾ ਫੈਸਲਾ ਲੈਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਓ।
ਸਟਾਕਾਂ ਦਾ ਵਿਸ਼ਲੇਸ਼ਣ
ਪੋਰਟਫੋਲੀਓ ਵਿੱਚ ਸਟਾਕਾਂ ਦਾ ਨਿਯਮਿਤ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਘੱਟ ਰਿਟਰਨ ਵਾਲੇ ਸਟਾਕ ਨਾਲ ਜੁੜੇ ਨਾ ਰਹੋ।
ਪਹਿਲੀ ਜਾਣਕਾਰੀ ਤੇ ਫੈਸਲੇ ਨਾ ਲਓ
ਨਿਵੇਸ਼ਕ ਪ੍ਰਾਪਤ ਹੋਈ ਪਹਿਲੀ ਜਾਣਕਾਰੀ ਨੂੰ ਸੱਚ ਸਮਝਣਾ ਸ਼ੁਰੂ ਕਰ ਦਿੰਦੇ ਹਨ ਤੇ ਉਸ ਦੇ ਆਧਾਰ ਤੇ ਫੈਸਲੇ ਲੈਂਦੇ ਹਨ, ਜੋ ਗਲਤ ਹੋ ਸਕਦੇ ਹਨ।
ਅਤਿ ਆਤਮਵਿਸ਼ਵਾਸ ਤੋਂ ਬਚੋ
ਕਈ ਵਾਰ ਨਿਵੇਸ਼ਕ ਅਤਿ ਆਤਮ ਵਿਸ਼ਵਾਸ ਵਿੱਚ ਕੁਝ ਜੋਖਮ ਲੈ ਲੈਂਦੇ ਹਨ, ਜੋ ਵੱਡੇ ਨੁਕਸਾਨ ਵਿੱਚ ਬਦਲ ਜਾਂਦੇ ਹਨ।
ਸਟਾਕਾਂ ਨਾਲ ਜ਼ਿਆਦਾ ਨਾ ਜੁੜੋ
ਕਿਸੇ ਵੀ ਸਟਾਕ ਜਾਂ ਕੰਪਨੀ ਨਾਲ ਬਹੁਤ ਜ਼ਿਆਦਾ ਜੁੜੇ ਨਾ ਰਹੋ। ਇਸ ਨਾਲ ਪੋਰਟਫੋਲੀਓ ਵਿਗਾੜ ਸਕਦਾ ਹੈ।
ਲੋਕਾਂ ਦੇ ਪਿੱਛੇ ਨਾ ਲਗੋ
ਲੋਕਾਂ ਦੇ ਮਗਰ ਨਾ ਲਗੋ। ਆਪਣੀ ਨਿਵੇਸ਼ ਰਣਨੀਤੀ ਹਮੇਸ਼ਾ ਆਪ ਹੀ ਬਣਾਉਂਦੇ ਰਹੋ।
ਸਟਾਪ ਲੌਸ ਸੈਟ ਕਰੋ
ਕਿਸੇ ਵੀ ਸਟਾਕ ਵਿੱਚ ਨਿਵੇਸ਼ ਕਰਦੇ ਸਮੇਂ ਯਕੀਨੀ ਤੌਰ ਤੇ ਇੱਕ ਸਟਾਪ ਲੌਸ ਸੈਟ ਕਰੋ ਅਤੇ ਆਪਣੇ ਨੁਕਸਾਨ ਨੂੰ ਘੱਟ ਤੋਂ ਘੱਟ ਰੱਖੋ।
ਉਧਾਰ ਲੈ ਕੇ ਨਿਵੇਸ਼ ਨਾ ਕਰੋ
ਬਹੁਤ ਸਾਰੇ ਲੋਕ ਕਰਜ਼ਾ ਲੈਂਦੇ ਹਨ ਤੇ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਂਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ।
View More Web Stories