ਕ੍ਰਿਕਟ ਲਈ ਛੱਡ ਦਿੱਤੀ ਸੀ ਸਰਕਾਰੀ ਨੌਕਰੀ, 30 ਸਾਲ ਦੀ ਉਮਰ ਵਿੱਚ ਟੀਮ ਇੰਡੀਆ ਤੋਂ ਆਇਆ ਸੱਦਾ


2024/01/30 17:58:26 IST

ਪਹਿਲਾ ਟੈਸਟ ਹਾਰੀ ਟੀਮ ਇੰਡੀਆ

    ਇੰਗਲੈਂਡ ਦੇ ਖਿਲਾਫ ਹੈਦਰਾਬਾਦ ਵਿੱਚ ਪਹਿਲਾ ਟੈਸਟ ਹਾਰਨ ਵਾਲੀ ਟੀਮ ਇੰਡੀਆ ਤੋਂ ਰਵਿੰਦਰ ਜਡੇਜਾ ਅਤੇ ਕੇ.ਐਲ. ਰਾਹੁਲ ਸੱਟ ਦੇ ਕਾਰ ਬਾਹਰ ਹੋ ਗਏ।

ਦੂਜੇ ਟੈਸਟ ਲਈ 3 ਖਿਡਾਰੀ ਸ਼ਾਮਲ

    ਹੁਣ ਭਾਰਤ ਅਤੇ ਇੰਗਲੈਂਡ ਵਿਚਾਲੇ 2 ਫਰਵਰੀ ਤੋਂ ਦੂਜਾ ਟੈਸਟ ਹੋਣਾ ਹੈ, ਜਿਸ ਲਈ ਬੀਸੀਸੀਆਈ ਨੇ 3 ਖਿਡਾਰੀਆਂ ਨੂੰ ਟੀਮ ਵਿੱਚ ਜੋੜਿਆ ਹੈ।

ਇਹਨਾਂ ਖਿਡਾਰੀਆਂ ਨੂੰ ਮੌਕਾ

    ਬੀਸੀਸੀਆਈ ਨੇ ਸਰਫਰਾਜ ਖਾਨ, ਵਾਸ਼ਿੰਗਟਨ ਸੁੰਦਰ ਅਤੇ ਸੌਰਵ ਕੁਮਾਰ ਨੂੰ ਦੂਜੇ ਟੈਸਟ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਹੈ।

ਕੌਣ ਹੈ ਸੌਰਵ ਕੁਮਾਰ

    ਸੌਰਵ ਕੁਮਾਰ ਖੱਬੇ ਹੱਥ ਦਾ ਗੇਂਦਬਾਜ਼ ਹੈ, ਉਹ ਯੂਪੀ ਦੇ ਬਾਗਪਤ ਦੈ ਰਹਿਣ ਵਾਲਾ ਹੈ। ਜ਼ਿਆਦਾਤਰ ਲੋਕਾਂ ਦੇ ਲਈ ਇਹ ਨਾਮ ਨਵਾਂ ਹੈ।

ਸਰਕਾਰੀ ਨੌਕਰੀ ਛੱਡੀ

    ਇਹ ਉਹੀ ਸੌਰਵ ਕੁਮਾਰ ਹੈ, ਜਿਹਨਾਂ ਨੇ ਰਣਜੀ ਟਰਾਫੀ ਚ ਯੂਪੀ ਦੀ ਟੀਮ ਵਿੱਚ ਖੇਡਣ ਦੇ ਲਈ ਏਅਰਫੋਰਸ ਦੀ ਨੌਕਰੀ ਤੱਕ ਛੱਡ ਦਿੱਤੀ ਸੀ।

ਫਸਟ ਕਲਾਸ ਕਰੀਅਰ

    ਸੌਰਵ ਨੇ 68 ਫਸਟ ਕਲਾਸ ਚ 290 ਵਿਕਟਾਂ ਹਾਸਲ ਕੀਤੀਆਂ ਹਨ। ਉਹ 2061 ਦੌੜਾਂ ਵੀ ਬਣਾ ਚੁੱਕਾ ਹੈ। ਉਸਦੇ ਬੱਲੇ ਤੋਂ 2 ਸੈਂਕੜੇ ਅਤੇ 12 ਅਰਧ ਸੈਂਕੜੇ ਨਿਕਲੇ ਹਨ।

View More Web Stories