ਐਪਲ ਨੇ ਦੁਨੀਆ ਭਰ 'ਚ ਵੇਚੇ ਸਭ ਤੋਂ ਜ਼ਿਆਦਾ ਸਮਾਰਟਫੋਨ


2024/02/09 21:19:10 IST

ਵਧੀਆ ਸਾਬਤ ਹੋਇਆ 2023

    ਸਾਲ 2023 ਸਮਾਰਟਫੋਨ ਬਾਜ਼ਾਰ ਲਈ ਬਹੁਤ ਵਧੀਆ ਸਾਬਤ ਹੋਇਆ। ਇਸ ਸਾਲ ਕਈ ਨਵੀਆਂ ਸੀਰੀਜ਼ ਲਾਂਚ ਕੀਤੀਆਂ ਗਈਆਂ। 

ਪਿੱਛੇ ਛੱਡੇ ਕਈ ਬ੍ਰਾਂਡ 

    ਵਿਕਰੀ ਦੇ ਮਾਮਲੇ ਵਿੱਚ ਐਪਲ ਨੇ ਸਾਰੇ ਸਮਾਰਟਫੋਨ ਬ੍ਰਾਂਡਾਂ ਨੂੰ ਵਿਸ਼ਵ ਪੱਧਰ ਤੇ ਬਹੁਤ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ 2023 ਚ ਐਪਲ ਦੇ ਕਈ ਮਾਡਲ ਸਭ ਤੋਂ ਜ਼ਿਆਦਾ ਖਰੀਦੇ ਗਏ ਹਨ।

34 ਮਿਲੀਅਨ ਯੂਨਿਟ ਵੇਚੇ 

    ਰਿਪੋਰਟ ਦੇ ਮੁਤਾਬਿਕ ਆਈਫੋਨ 14 ਪ੍ਰੋ ਮੈਕਸ ਸਾਲ 2023 ਵਿੱਚ ਸਭ ਤੋਂ ਵੱਧ ਖਰੀਦਿਆ ਗਿਆ ਫੋਨ ਹੈ। ਇਸ ਦੇ 34 ਮਿਲੀਅਨ ਯੂਨਿਟ ਪਿਛਲੇ ਸਾਲ ਵਿਸ਼ਵ ਪੱਧਰ ਤੇ ਵੇਚੇ ਗਏ ਸਨ।

ਆਈਫੋਨ 15 ਪ੍ਰੋ ਮੈਕਸ 

    ਆਈਫੋਨ 15 ਪ੍ਰੋ ਮੈਕਸ 33 ਮਿਲੀਅਨ ਯੂਨਿਟਸ ਦੇ ਨਾਲ ਸੂਚੀ ਵਿੱਚ ਦੂਜੇ ਸਥਾਨ ਤੇ ਹੈ।

ਆਈਫੋਨ 14 

    ਆਈਫੋਨ 14 ਇਸ ਚ ਤੀਜੇ ਸਥਾਨ ਤੇ ਹੈ। ਲਗਭਗ 29 ਮਿਲੀਅਨ ਯੂਨਿਟਸ ਖਰੀਦੇ ਗਏ ਹਨ। ਐਪਲ ਦੇ ਮਾਡਲ ਵੀ ਚੌਥੇ ਅਤੇ ਪੰਜਵੇਂ ਸਥਾਨ ਤੇ ਰਹੇ। 

ਆਈਫੋਨ 15 

    17 ਮਿਲੀਅਨ ਯੂਨਿਟਸ ਦੇ ਨਾਲ ਆਈਫੋਨ 15 ਆਖਰੀ ਸਥਾਨ ਤੇ ਹੈ।

ਸੈਮਸੰਗ ਦੇ 3 ਮਾਡਲ ਸ਼ਾਮਲ 

    ਸੈਮਸੰਗ ਦੇ 3 ਸਮਾਰਟਫੋਨ ਮਾਡਲ ਇਸ ਸੂਚੀ ਚ ਸ਼ਾਮਲ ਹਨ। Galaxy A14 4G ਦੇ 21 ਮਿਲੀਅਨ ਯੂਨਿਟ ਭੇਜੇ ਗਏ ਹਨ। ਸੈਮਸੰਗ ਦੇ ਹੋਰ ਦੋ ਮਾਡਲ Galaxy A54 5G ਅਤੇ Galaxy A14 5G ਹਨ। 

ਇਨ੍ਹਾਂ ਬਰਾਂਡਾਂ ਨੂੰ ਥਾਂ ਨਹੀਂ ਮਿਲੀ

    OnePlus, Xiaomi ਅਤੇ Vivo ਵਰਗੇ ਸਮਾਰਟਫ਼ੋਨ ਸਭ ਤੋਂ ਵੱਧ ਵਿਕਣ ਵਾਲੇ ਫ਼ੋਨਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।

View More Web Stories