ਬਜ਼ਾਰ ਵਿੱਚ ਧਮਾਲ ਪਾਉਣ ਨੂੰ ਤਿਆਰ Xiaomi SU7
ਪਹਿਲੀ E-ਕਾਰ
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਦੁਨੀਆ ਚ ਪਹਿਲੀ ਵਾਰ ਆਪਣੀ ਇਲੈਕਟ੍ਰਿਕ ਕਾਰ ਪੇਸ਼ ਕੀਤੀ ਹੈ। ਕੰਪਨੀ ਨੇ ਪਹਿਲੀ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਿਆ।
ਪ੍ਰਮੁੱਖ ਈ-ਕਾਰਾਂ ਨਾਲ ਮੁਕਾਬਲਾ
Xiaomi EV ਨੇ ਇਸ ਬਾਰੇ ਹੋਰ ਜਾਣਕਾਰੀ ਵੀ ਦਿੱਤੀ ਹੈ। ਇਸਦਾ ਉਦੇਸ਼ ਦੁਨੀਆ ਭਰ ਦੀਆਂ ਕੁਝ ਪ੍ਰਮੁੱਖ ਇਲੈਕਟ੍ਰਿਕ ਕਾਰਾਂ ਨਾਲ ਮੁਕਾਬਲਾ ਕਰਨਾ ਹੈ।
Porsche Taycan ਵਰਗੀ ਹੈ ਕਾਰ
ਕਾਰ ਦੀ ਦਿੱਖ ਤੇ ਡਿਜ਼ਾਈਨ ਕਾਫੀ ਹੱਦ ਤੱਕ ਪੋਰਸ਼ ਕਾਰ ਵਰਗੀ ਹੈ, ਪਰ ਕੰਪਨੀ ਨੇ ਇਸ ਕਾਰ ਚ ਟਾਪ ਫੀਚਰਸ ਅਤੇ ਸਪੈਸੀਫਿਕੇਸ਼ਨ ਦਿੱਤੇ ਹਨ।
ਇਲੈਕਟ੍ਰਿਕ ਸੇਡਾਨ
Xiaomi SU7 ਚਾਰ-ਦਰਵਾਜ਼ੇ ਵਾਲੀ ਇਲੈਕਟ੍ਰਿਕ ਸੇਡਾਨ ਹੈ। ਜਿਸਦੀ ਲੰਬਾਈ 4997 mm, ਚੌੜਾਈ 1963 mm ਤੇ ਉਚਾਈ 1455 mm ਹੈ। EV 3,000mm ਦੇ ਵ੍ਹੀਲਬੇਸ ਨਾਲ ਆਉਂਦਾ ਹੈ।
ਸਪੋਰਟੀ ਅਲੌਏ ਵ੍ਹੀਲਜ਼
Xiaomi SU7 ਵਿੱਚ ਸਪੋਰਟ ਲੁੱਕ ਹੈ ਜੋ Porsche Taycan ਵਰਗੀ ਹੈ। ਐਕਵਾ ਬਲੂ ਐਕਸਟੀਰਿਅਰ ਕਲਰ ਥੀਮ ਵੀ ਸਪੋਰਟੀ ਅਲੌਏ ਵ੍ਹੀਲਜ਼ ਵਾਂਗ ਇਸਦੀ ਦਿੱਖ ਵਿੱਚ ਵਾਧਾ ਕਰਦੀ ਹੈ।
CTB ਤਕਨੀਕ ਕੀਤੀ ਵਿਕਸਿਤ
Xiaomi SU7 ਦਾ ਐਂਟਰੀ ਲੈਵਲ ਵੇਰੀਐਂਟ 73.6 kWh ਬੈਟਰੀ ਪੈਕ ਨਾਲ ਆਵੇਗਾ। ਟਾਪ-ਆਫ-ਦ-ਲਾਈਨ ਵੇਰੀਐਂਟ ਨੂੰ 101 kWh ਦਾ ਵੱਡਾ ਬੈਟਰੀ ਪੈਕ ਮਿਲੇਗਾ। Xiaomi ਨੇ CTB (ਸੈੱਲ-ਟੂ-ਬਾਡੀ) ਤਕਨੀਕ ਵਿਕਸਿਤ ਕੀਤੀ ਹੈ।
800 ਕਿਮੀ. ਤੱਕ ਦੀ ਰੇਂਜ
SU7 ਸਿੰਗਲ ਚਾਰਜ ਤੇ 800 ਕਿਲੋਮੀਟਰ ਤੱਕ ਦੀ ਰੇਂਜ ਦੀ ਪੇਸ਼ਕਸ਼ ਕਰੇਗੀ। 2025 ਵਿੱਚ 1,200 ਕਿਲੋਮੀਟਰ ਰੇਂਜ ਦੇ ਨਾਲ ਵੱਡੇ 150 kWh ਬੈਟਰੀ ਪੈਕ ਦੇ ਨਾਲ V8 ਨਾਮਕ ਇੱਕ ਨਵਾਂ ਸੰਸਕਰਣ ਵੀ ਪੇਸ਼ ਕਰੇਗਾ।
ਟੈਸਲਾ ਨਾਲ ਮੁਕਾਬਲਾ
ਇਲੈਕਟ੍ਰਿਕ ਵਾਹਨ ਨੂੰ ਗਾਹਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਦਿੱਖ ਤੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਟੇਸਲਾ ਮਾਡਲ S ਨਾਲ ਮੁਕਾਬਲਾ ਕਰਨ ਲਈ ਲੀਗ ਵਿੱਚ ਹੈ।
View More Web Stories