ਇੱਕ ਵਾਰ ਚਾਰਜਿੰਗ 'ਤੇ 127 ਕਿਲੋਮੀਟਰ ਚੱਲੇਗਾ ਇਹ ਇਲੈਕਟ੍ਰਿਕ ਸਕੂਟਰ
ਬਜਾਜ ਚੇਤਕ
ਬਜਾਜ ਨੇ ਓਲਾ, ਅਥਰ ਅਤੇ ਟੀਵੀਐਸ ਵਰਗੀਆਂ ਕੰਪਨੀਆਂ ਦੇ ਇਲੈਕਟ੍ਰਿਕ ਸਕੂਟਰਾਂ ਨਾਲ ਮੁਕਾਬਲਾ ਕਰਨ ਲਈ ਚੇਤਕ ਇਲੈਕਟ੍ਰਿਕ ਸਕੂਟਰ ਲਿਆਂਦਾ।
ਵੇਰੀਐਂਟਸ ਤੇ ਕੀਮਤ
ਕੰਪਨੀ ਨੇ ਦੋ ਵੇਰੀਐਂਟਸ ਪ੍ਰੀਮੀਅਮ ਅਤੇ ਅਰਬਨ ਪੇਸ਼ ਕੀਤਾ ਹੈ। ਜਿਨ੍ਹਾਂ ਦੀ ਕੀਮਤ ਕ੍ਰਮਵਾਰ 1.35 ਲੱਖ ਰੁਪਏ ਅਤੇ 1.15 ਲੱਖ ਰੁਪਏ (ਐਕਸ-ਸ਼ੋਰੂਮ) ਹੈ।
ਨਵਾਂ ਡਿਜ਼ਾਇਨ-ਨਵੇਂ ਫੀਚਰਸ
2024 ਬਜਾਜ ਚੇਤਕ ਹੁਣ 5-ਇੰਚ ਦੀ TFT ਡਿਸਪਲੇਅ ਨਾਲ ਲੈਸ ਹੈ। ਇਸਦੇ ਪ੍ਰੀਮੀਅਮ ਵੇਰੀਐਂਟ ‘ਚ ਵਾਰੀ-ਵਾਰੀ ਨੈਵੀਗੇਸ਼ਨ, ਮਿਊਜ਼ਿਕ ਕੰਟਰੋਲ, ਕਾਲ ਮੈਨੇਜਮੈਂਟ, ਥੀਮ ਕਸਟਮਾਈਜ਼ੇਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ।
ਮਜ਼ਬੂਤ ਬਾਡੀ
ਸਕੂਟਰ ਦੀ ਤਾਕਤ ਵਧਾਉਣ ਲਈ ਇਸਦੀ ਬਾਡੀ ਠੋਸ ਧਾਤ ਦੀ ਬਣਾਈ ਹੈ। ਸਕੂਟਰ ਦੀ ਬੈਟਰੀ ਅਤੇ ਮੋਟਰ ਨੂੰ IP67 ਵਾਟਰ ਰੇਸਿਸਟੈਂਸ ਕਵਰ ਮਿਲਦਾ ਹੈ।
127 ਕਿਲੋਮੀਟਰ ਸਮਰੱਥਾ
ਨਵੀਂ ਚੇਤਕ ‘ਚ 3.2 kwh ਦਾ ਬੈਟਰੀ ਪੈਕ ਹੈ। ਫੁੱਲ ਚਾਰਜ ਕਰਨ ‘ਤੇ 127 ਕਿਲੋਮੀਟਰ ਸਕੂਟਰ ਚੱਲੇਗਾ। ਟਾਪ ਸਪੀਡ 73 ਕਿਲੋਮੀਟਰ ਪ੍ਰਤੀ ਘੰਟਾ ਹੈ।
ਲੋਕਾਂ ਦੀ ਪਸੰਦ
2019 ‘ਚ ਭਾਰਤੀ ਬਾਜ਼ਾਰ ‘ਚ ਲਾਂਚ ਹੋਣ ਤੋਂ ਬਾਅਦ ਕਾਫੀ ਪ੍ਰਸ਼ੰਸਾ ਮਿਲੀ ਸੀ। ਲਾਂਚ ਹੋਣ ਤੋਂ ਬਾਅਦ ਇਹ ਸਕੂਟਰ 1 ਲੱਖ ਲੋਕਾਂ ਦੇ ਘਰ ਪਹੁੰਚ ਚੁੱਕਾ ਹੈ। ਹੁਣ ਕੰਪਨੀ ਨੂੰ ਉਮੀਦ ਹੈ ਕਿ ਬਿਹਤਰ ਰੇਂਜ ਅਤੇ ਫੀਚਰਸ ਨਾਲ ਚੇਤਕ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਵਧੇਗੀ।
View More Web Stories